ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਹੀ ਜ਼ਿਆਦਾ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ‘ਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ ਜਦੋਂ ਕਿ ਪਰੀਣੀਤੀ ਚੋਪੜਾ ਅਮਰਜੋਤ ਦੇ ਕਿਰਦਾਰ ‘ਚ ਦਿਖਾਈ ਦੇਣਗੇ ।
/ptc-punjabi/media/media_files/ZuKMuSi5Yez5sNlAp463.jpg)
ਸ਼ੂਟਿੰਗ ਦੇ ਦੌਰਾਨ ਦਿਲਜੀਤ ਨੇ ਗਾਇਆ ਲਾਈਵ
ਇਸ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਇਮਤਿਆਜ਼ ਅਤੇ ਪਰੀਣੀਤੀ ਚੋਪੜਾ ਨੇ ਇੱਕ ਇੰਟਰਵਿਊ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਦਿਲਜੀਤ ਨੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਲਾਈਵ ਗਾਇਆ ਸੀ । ਇਮਤਿਆਜ਼ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਲਾਕਾਰਾਂ ਦੀ ਲੋੜ ਸੀ ਜੋ ਗਾਇਕ ਸਨ ਅਤੇ ਉਨ੍ਹਾਂ ਦੇ ਲਈ ਲਾਈਵ ਗਾਉਣਾ ਮਹੱਤਵਪੂਰਨ ਸੀ ।ਇਮਤਿਆਜ਼ ਅਲੀ ਨੇ ਕਿਹਾ ਕਿ ਦਿਲਜੀਤ ਲਾਈਵ ਗਾਉਂਦਾ ਹੈ ਅਤੇ ਉਨ੍ਹਾਂ ਦੋਵਾਂ ਦੇ ਵੱਲੋਂ ਗੀਤਾਂ ਨੂੰ ਲਾਈਵ ਗਾਉਣ ਤੋਂ ਬਾਅਦ ਹੀ ਰਿਕਾਰਡ ਕੀਤਾ ਗਿਆ ਹੈ।
/ptc-punjabi/media/media_files/gBiYoRpsnBrHXnbRhOAX.jpg)
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ 80 ਦੇ ਦਹਾਕੇ ਦੀ ਪ੍ਰਸਿੱਧ ਗਾਇਕ ਜੋੜੀ
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅੱਸੀ ਦੇ ਦਹਾਕੇ ਦੀ ਪ੍ਰਸਿੱਧ ਜੋੜੀਆਂ ਚੋਂ ਇੱਕ ਹੈ ।ਅਮਰ ਸਿੰਘ ਚਮਕੀਲਾ ਦੇ ਨਾਂਅ ਸਭ ਤੋਂ ਵੱਧ ਸ਼ੋਅ ਕਰਨ ਦਾ ਰਿਕਾਰਡ ਦਰਜ ਹੈ ।ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਦੌਰਾਨ ਉਨ੍ਹਾਂ ਦੀ ਬੁਕਿੰਗ ਹੁੰਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਬੁਕਿੰਗ ਦੇ ਕਾਰਨ ਆਪਣੇ ਵਿਆਹਾਂ ਦੀ ਤਰੀਕ ਵੀ ਅੱਗੇ ਪਿੱਛੇ ਕਰਨੀ ਪੈਂਦੀ ਸੀ । ਅਦਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਆਪਣੇ ਵਿਆਹ ‘ਤੇ ਚਮਕੀਲੇ ਦਾ ਅਖਾੜਾ ਲਗਵਾਇਆ ਸੀ ।
View this post on Instagram
ਪਰ ਗੁਰਚੇਤ ਚਿੱਤਰਕਾਰ ਨੂੰ ਵੀ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਸੀ । ਦੱਸ ਦਈਏ ਕਿ ਅਮਰਜੋਤ ਅਤੇ ਚਮਕੀਲਾ ਦੀ ਜੋੜੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਇਹ ਜੋੜੀ ਕਿਤਿਓਂ ਅਖਾੜਾ ਲਗਾ ਕੇ ਆਪਣੇ ਘਰ ਪਰਤ ਰਹੀ ਸੀ ।ਪਰ ਰਸਤੇ ‘ਚ ਹੀ ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਕਤਲ ਕਰ ਦਿੱਤਾ ਸੀ।