ਰਾਖੀ ਸਾਵੰਤ ਨੇ ਜਤਾਈ ਨਰਾਜ਼ਗੀ ਕਿਹਾ ‘ਅੰਬਾਨੀ ਜੀ ਜੇ ਤੁਸੀਂ ਮੈਨੂੰ ਵਿਆਹ ‘ਤੇ ਬੁਲਾਉਂਦੇ ਤਾਂ ਮੈਂ ਤੁਹਾਨੂੰ ਐਂਟਰਟੇਨ ਹੀ ਨਹੀਂ ਕਰਦੀ, ਤੁਹਾਡੇ ਮਹਿਮਾਨਾਂ ਦੇ…’

Written by  Shaminder   |  March 07th 2024 01:16 PM  |  Updated: March 07th 2024 01:16 PM

ਰਾਖੀ ਸਾਵੰਤ ਨੇ ਜਤਾਈ ਨਰਾਜ਼ਗੀ ਕਿਹਾ ‘ਅੰਬਾਨੀ ਜੀ ਜੇ ਤੁਸੀਂ ਮੈਨੂੰ ਵਿਆਹ ‘ਤੇ ਬੁਲਾਉਂਦੇ ਤਾਂ ਮੈਂ ਤੁਹਾਨੂੰ ਐਂਟਰਟੇਨ ਹੀ ਨਹੀਂ ਕਰਦੀ, ਤੁਹਾਡੇ ਮਹਿਮਾਨਾਂ ਦੇ…’

ਰਾਖੀ ਸਾਵੰਤ (Rakhi Sawant) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਮੁਕੇਸ਼ ਅੰਬਾਨੀ ਦੇ ਵੱਲੋਂ ਸੱਦਾ ਨਾ ਭੇਜੇ ਜਾਣ ‘ਤੇ ਨਰਾਜ਼ਗੀ ਜਤਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ‘ਮੈਂ ਵਿਆਹ ‘ਚ ਏਨਾ ਵਧੀਆ ਪਰਫਾਰਮ ਕਰਨਾ ਸੀ ਕਿ ਸਭ ਨੇ ਵੇਖਦੇ ਰਹਿ ਜਾਣਾ ਸੀ । ਤੁਸੀਂ ਕਦੇ ਮੇਰਾ ਡਾਂਸ ਵੇਖਿਆ ਹੈ।ਮੈਂ ਕੁਰਸੀਆਂ ਤੋੜ ਦੇਣੀਆਂ ਸਨ । ਤੁਸੀਂ ਇਹ ਕਿਨ੍ਹਾਂ ਨੂੰ ਬੁਲਾ ਲਿਆ ਰਿਹਾਨਾ ਅਤੇ ਹੋਰ ਪਤਾ ਨਹੀਂ ਕੌਣ ਕੌਣ…ਤੁਸੀਂ ਮੈਨੂੰ ਬੁਲਾਉਂਦੇ…ਮੈਂ ਤੁਹਾਨੂੰ ਐਂਟਰਟੇਨ ਹੀ ਨਹੀਂ ਕਰਦੀ । ਬਲਕਿ ਜੋ ਮਹਿਮਾਨ ਆਏ ਸਨ ਉਨ੍ਹਾਂ ਦੇ ਬਰਤਨ ਵੀ ਮਾਂਜਦੀ’ । ਰਾਖੀ ਸਾਵੰਤ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Actress Rakhi Sawant Hits Back: Refutes Adil Khan Durrani's Shocking Allegations 

ਹੋਰ ਪੜ੍ਹੋ : ਸਿੱਪੀ ਗਿੱਲ ਦਾ ਪੁੱਤਰ ਦੇ ਨਾਲ ਕਿਊਟ ਵੀਡੀਓ ਵਾਇਰਲ, ਪਿਤਾ ਦੇ ਪੈਰਾਂ ਦੀ ਮਸਾਜ ਕਰਦਾ ਆਇਆ ਨਜ਼ਰ

ਰਾਖੀ ਸਾਵੰਤ ਦਾ ਵਰਕ ਫ੍ਰੰਟ    

 ਰਾਖੀ ਸਾਵੰਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ । ਜਿੱਥੇ ਉਹ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਉੱਥੇ ਹੀ ਕਈ ਆਈਟਮ ਸੌਂਗਸ ‘ਚ ਵੀ ਦਿਖਾਈ ਦੇ ਚੁੱਕੀ ਹੈ। ਉਸ ਨੇ ਕਈ ਰਿਆਲਟੀ ਸ਼ੋਅਸ ‘ਚ ਵੀ ਭਾਗ ਲਿਆ ਹੈ । ਜਿਸ ‘ਚ ਰਾਖੀ ਕੀ ਸ਼ਾਦੀ ਅਤੇ ਬਿੱਗ ਬੌਸ ਵਰਗੇ ਸ਼ੋਅ ਸ਼ਾਮਿਲ ਹਨ ।ਇਸ ਤੋਂ ਇਲਾਵਾ ਰਾਖੀ ਸਾਵੰਤ ਕਈ ਆਈਟਮ ਸੌਂਗਸ ‘ਚ ਵੀ ਕੰਮ ਕਰ ਚੁੱਕੀ ਹੈ।

Rakhi sawant 667.jpg

 ਵਿਵਾਦਾਂ ਨਾਲ ਨਾਤਾ 

ਰਾਖੀ ਸਾਵੰਤ ਦਾ ਵਿਵਾਦਾਂ ਦੇ ਨਾਲ ਨਾਤਾ ਰਿਹਾ ਹੈ ਅਤੇ ਕੁਝ ਸਾਲ ਪਹਿਲਾਂ ਗਾਇਕ ਮੀਕਾ ਦੇ ਜਨਮ ਦਿਨ ਦੀ ਪਾਰਟੀ ‘ਚ ਵੀ ਉਸ ਨੇ ਖੂਬ ਹੰਗਾਮਾ ਕੀਤਾ ਸੀ ।ਇਸ ਤੋਂ ਇਲਾਵਾ ਹਾਲ ਹੀ ਉਸ ਦਾ ਆਪਣੇ ਪਤੀ ਦੇ ਨਾਲ ਵੀ ਵਿਵਾਦ ਹੋਇਆ ਸੀ।ਇਸ ਦੌਰਾਨ ਉਸ ਨੇ ਪਤੀ ਆਦਿਲ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ ਅਤੇ ਕਿਹਾ ਸੀ ਕਿ ਉਹ ਉਸਦੇ ਪੈਸੇ ਖਾ ਗਿਆ ਹੈ। ਇਸ ਤੋਂ ਇਲਾਵਾ ਰਾਖੀ ਨੇ ਹੋਰ ਵੀ ਕਈ ਸੰਗੀਨ ਇਲਜ਼ਾਮ ਲਗਾਏ ਸਨ । ਜਿਸ ਕਾਰਨ ਉਸ ਦੇ ਪਤੀ ਆਦਿਲ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਆਦਿਲ ਨੂੰ ਕਈ ਮਹੀਨੇ ਜੇਲ੍ਹ ‘ਚ ਰਹਿਣਾ ਪਿਆ ਸੀ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network