ਸਾਲ 2023 ‘ਚ ਇਨ੍ਹਾਂ ਕਲਾਕਾਰਾਂ ਦੇ ਘਰ ਗੂੰਜੀ ਕਿਲਕਾਰੀ, ਕਿਸੇ ਦੇ ਘਰ ਧੀ ‘ਤੇ ਕਿਸੇ ਘਰ ਪੁੱਤਰ ਨੇ ਲਿਆ ਜਨਮ

ਸਾਲ 2023 ਕੁਝ ਦਿਨਾਂ ਬਾਅਦ ਹੀ ਕੁਝ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਖਸਤ ਹੋਣ ਜਾ ਰਿਹਾ ਹੈ ਅਤੇ ਨਵੇਂ ਸਾਲ 2023 ਦਾ ਆਗਾਜ਼ ਕੁਝ ਦਿਨਾਂ ਬਾਅਦ ਹੋ ਜਾਵੇਗਾ । ਪਰ ਸਾਨੂੰ ਸਭ ਨੂੰ ਨਵੇਂ ਚਾਅ ਉਤਸ਼ਾਹ ਦੇ ਨਾਲ ਨਵੇਂ ਸਾਲ ਦਾ ਸੁਆਗਤ ਕਰਨਾ ਚਾਹੀਦਾ ਹੈ ।

By  Shaminder December 10th 2023 06:00 AM

ਸਾਲ 2023 ਕੁਝ ਦਿਨਾਂ ਬਾਅਦ ਹੀ ਕੁਝ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਰੁਖਸਤ ਹੋਣ ਜਾ ਰਿਹਾ ਹੈ ਅਤੇ ਨਵੇਂ ਸਾਲ 2023 (Year Ender 2023) ‘ਚ ਇਨ੍ਹਾਂ ਕਲਾਕਾਰਾਂ ਦੇ ਘਰ ਗੂੰਜੀ ਕਿਲਕਾਰੀ, ਕਿਸੇ ਦੇ ਘਰ ਧੀ ‘ਤੇ ਕਿਸੇ ਘਰ ਪੁੱਤਰ ਨੇ ਲਿਆ ਜਨਮਦਾ ਆਗਾਜ਼ ਕੁਝ ਦਿਨਾਂ ਬਾਅਦ ਹੋ ਜਾਵੇਗਾ । ਪਰ ਸਾਨੂੰ ਸਭ ਨੂੰ ਨਵੇਂ ਚਾਅ ਉਤਸ਼ਾਹ ਦੇ ਨਾਲ ਨਵੇਂ ਸਾਲ ਦਾ ਸੁਆਗਤ ਕਰਨਾ ਚਾਹੀਦਾ ਹੈ । ਬੇਸ਼ੱਕ ਕਈਆਂ ਲਈ ਇਹ ਸਾਲ ਕੁਝ ਕੌੜੇ ਅਨੁਭਵ ਵੀ ਛੱਡ ਦੇਵੇਗਾ ।ਪਰ ਕਈਆਂ ਦੇ ਲਈ ਖੁਸ਼ੀਆਂ ਵੀ ਲੈ ਕੇ ਆਇਆ । ਪਰ ਸਾਨੂੰ ਪੁਰਾਣਾ ਭੁਲਾ ਕੇ ਨਵੀਆਂ ਆਸਾਂ ਉਮੀਦਾਂ ਦੇ ਨਾਲ ਨਵੇਂ ਸਾਲ ਦਾ ਬਾਹਾਂ ਖੋਲ੍ਹ ਕੇ ਸਵਾਗਤ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ :  ਪ੍ਰਸਿੱਧ ਡਾਂਸਰ ਬੱਲੂ ਰਾਮਗੜ੍ਹੀਆ ਦੀ ਮਾਂ ਦਾ ਹੋਇਆ ਦਿਹਾਂਤ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਦਿਲ ਨਹੀਂ ਲੱਗਦਾ ਮਾਂ, ਤੂੰ ਕਿੱਥੇ ਚਲੀ ਗਈ’

ਪਾਲੀਵੁੱਡ ਇੰਡਸਟਰੀ ‘ਚ ਇਸ ਸਾਲ ਕਈ ਸਿਤਾਰੇ ਮਾਪੇ ਬਣੇ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਨਸੀ ਸ਼ਰਮਾ ਦੀ । ਜੀ ਹਾਂ ਛੋਟੀ ਸਰਦਾਰਨੀ ਫੇਮ ਅਦਾਕਾਰਾ ਮਾਨਸੀ ਸ਼ਰਮਾ ਨੇ ਸਤੰਬਰ ਮਹੀਨੇ ‘ਚ ਧੀ ਨੂੰ ਜਨਮ ਦਿੱਤਾ ਹੈ । ਅਦਾਕਾਰਾ ਦੂਜੀ ਵਾਰ ਮਾਂ ਬਣੀ ਹੈ । 

View this post on Instagram

A post shared by Mansi Sharma (@mansi_sharma6)




ਜੱਸੀ ਗਿੱਲ ਦੇ ਘਰ ਹੋਇਆ ਪੁੱਤਰ ਦਾ ਜਨਮ 

ਜੱਸੀ ਗਿੱਲ ਵੀ ਇਸੇ ਸਾਲ ਦੂਜੀ ਵਾਰ ਪਿਤਾ ਬਣੇ ਹਨ । ਗਾਇਕ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਗਾਇਕ ਨੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਪਹਿਲਾਂ ਜੱਸੀ ਗਿੱਲ ਦੀ ਇੱਕ ਧੀ ਹੈ । ਜਿਸ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । 

View this post on Instagram

A post shared by Jassie Gill (@jassie.gill)



ਕੁਲਵਿੰਦਰ ਬਿੱਲਾ ਵੀ ਦੂਜੀ ਵਾਰ ਬਣੇ ਪਿਤਾ 

ਗਾਇਕ ਕੁਲਵਿੰਦਰ ਬਿੱਲਾ ਵੀ ਇਸੇ ਸਾਲ ਦੂਜੀ ਵਾਰ ਪਿਤਾ ਬਣੇ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਧੀ ਸਾਂਝ ਦਾ ਜਨਮ ਹੋਇਆ ਸੀ ।ਕੁਲਵਿੰਦਰ ਬਿੱਲਾ ਨੇ ਆਪਣੇ ਪੁੱਤਰ ਦਾ ਨਾਮ ਜਿੰਦ ਸਿੰਘ ਜੱਸੜ ਰੱਖਿਆ ਹੈ। 

View this post on Instagram

A post shared by Kulwinderbilla (@kulwinderbilla)



Related Post