ਪ੍ਰਸਿੱਧ ਡਾਂਸਰ ਬੱਲੂ ਰਾਮਗੜ੍ਹੀਆ ਦੀ ਮਾਂ ਦਾ ਹੋਇਆ ਦਿਹਾਂਤ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਦਿਲ ਨਹੀਂ ਲੱਗਦਾ ਮਾਂ, ਤੂੰ ਕਿੱਥੇ ਚਲੀ ਗਈ’
ਆਪਣੇ ਡਾਂਸ ਸਟੈਪਸ ਅਤੇ ਭੰਗੜੇ ਲਈ ਮਸ਼ਹੂਰ ਬੱਲੂ ਰਾਮਗੜ੍ਹੀਆ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।
ਪ੍ਰਸਿੱਧ ਡਾਂਸਰ ਬੱਲੂ ਰਾਮਗੜ੍ਹੀਆ ਦੀ ਮਾਂ ਦਾ ਹੋਇਆ ਦਿਹਾਂਤ, ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਦਿਲ ਨਹੀਂ ਲੱਗਦਾ ਮਾਂ, ਤੂੰ ਕਿੱਥੇ ਚਲੀ ਗਈ’
ਆਪਣੇ ਡਾਂਸ ਸਟੈਪਸ ਅਤੇ ਭੰਗੜੇ ਲਈ ਮਸ਼ਹੂਰ ਬੱਲੂ ਰਾਮਗੜ੍ਹੀਆ (Ballu Ramghria) ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਬੱਲੂ ਨੇ ਆਪਣੀ ਮਾਂ ਦੇ ਵਿਆਹ ਦੇ ਵੀਡੀਓ ਤੋਂ ਇਲਾਵਾ ਹੋਰ ਵੀ ਕਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਫੈਨਸ ਨੂੰ ਸਿੱਧੂ ਮੂਸੇਵਾਲਾ ਦਾ ਕਮਰਾ ਵਿਖਾਉਂਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਬੱਲੂ ਰਾਮਗੜੀਆ ਦੀ ਮਾਤਾ ਦਾ ਦਿਹਾਂਤ ਨਵੰਬਰ ਮਹੀਨੇ ਦੇ ਅਖੀਰ ‘ਚ ਹੋਇਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਪਾਠ ਦਾ ਭੋਗ ਪਾਇਆ ਗਿਆ ਹੈ।
ਇੰਟਰਵਿਊ ਦੌਰਾਨ ਮਾਂ ਦੇ ਬੀਮਾਰ ਹੋਣ ਦਾ ਕੀਤਾ ਸੀ ਖੁਲਾਸਾ
ਇਸ ਤੋਂ ਬੱਲੂ ਰਾਮਗੜ੍ਹੀਆ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਉਸ ਨੇ ਆਪਣੀ ਮਾਂ ਦੇ ਬੀਮਾਰ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਸੀ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ ਅਤੇ ਇਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮੰਮੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਇਹ ਸਭ ਕੁਝ ਉਹ ਆਪਣੇ ਵੱਲੋਂ ਬਣਾਏ ਗਏ ਵੀਡੀਓ ਦੀ ਬਦੌਲਤ ਹੀ ਕਰ ਪਾ ਰਹੇ ਹਨ ।
ਸੋਸ਼ਲ ਮੀਡੀਆ ‘ਤੇ ਬੱਲੂ ਨੂੰ ਉਨ੍ਹਾਂ ਦੇ ਡਾਂਸ ਦੇ ਕਾਰਨ ਕਾਫੀ ਟਰੋਲ ਕੀਤਾ ਜਾਂਦਾ ਹੈ । ਪਰ ਬੱਲੂ ਕਹਿੰਦਾ ਹੈ ਕਿ ਡਾਂਸ ਦੇ ਲਈ ਤਾਂ ਉਨ੍ਹਾਂ ਨੇ ਆਪਣੇ ਘਰ ਵਾਲਿਆਂ ਦੀ ਕਦੇ ਨਹੀਂ ਸੁਣੀ । ਉਸ ਦਾ ਸੁਫ਼ਨਾ ਬਾਲੀਵੁੱਡ ‘ਚ ਜਾਣ ਦਾ ਹੈ । ਜਿਸ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
