ਡਾਂਸ ‘ਤੇ ਲੱਖਾਂ ਲੋਕਾਂ ਨੂੰ ਨਚਾਉਣ ਵਾਲੇ ਬੱਲੂ ਰਾਮਗੜ੍ਹੀਆ ਨੂੰ ਸੁਣਨੀਆਂ ਪੈਂਦੀਆਂ ਹਨ ਗੱਲਾਂ ‘ਤੂੰ ਸਰਦਾਰ ਹੋ ਕੇ ਨਚਾਰਾਂ ਵਾਲੇ ਕੰਮ ਕਿਉਂ ਕਰਦਾ ਏਂ’ ਬੱਲੂ ਨੇ ਰੋਂਦੇ ਹੋਏ ਦੱਸਿਆ ਹਾਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਚਰਚਾ ਦਾ ਵਿਸ਼ਾ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਦੇ ਡਾਂਸ ਵੀਡੀਓ ਨੇ ਤੜਥੱਲੀ ਮਚਾਈ ਹੋਈ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਬੱਲੂ ਰਾਮਗੜ੍ਹੀਆ ਦੀ ।

Reported by: PTC Punjabi Desk | Edited by: Shaminder  |  November 20th 2023 05:36 PM |  Updated: November 20th 2023 05:37 PM

ਡਾਂਸ ‘ਤੇ ਲੱਖਾਂ ਲੋਕਾਂ ਨੂੰ ਨਚਾਉਣ ਵਾਲੇ ਬੱਲੂ ਰਾਮਗੜ੍ਹੀਆ ਨੂੰ ਸੁਣਨੀਆਂ ਪੈਂਦੀਆਂ ਹਨ ਗੱਲਾਂ ‘ਤੂੰ ਸਰਦਾਰ ਹੋ ਕੇ ਨਚਾਰਾਂ ਵਾਲੇ ਕੰਮ ਕਿਉਂ ਕਰਦਾ ਏਂ’ ਬੱਲੂ ਨੇ ਰੋਂਦੇ ਹੋਏ ਦੱਸਿਆ ਹਾਲ

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਚਰਚਾ ਦਾ ਵਿਸ਼ਾ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਖਸ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ਦੇ ਡਾਂਸ ਵੀਡੀਓ ਨੇ ਤੜਥੱਲੀ ਮਚਾਈ ਹੋਈ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਬੱਲੂ ਰਾਮਗੜ੍ਹੀਆ (ballu ramghria) ਦੀ । ਜਿਸ ਦੇ ਡਾਂਸ ਦੇ ਚਰਚੇ ਦੂਰ ਦੂਰ ਤੱਕ ਹਨ ।ਪਰ ਬੱਲੂ ਰਾਮਗੜ੍ਹੀਆ ਨੂੰ ਆਪਣੇ ਡਾਂਸ ਦੇ ਕਾਰਨ ਲੋਕਾਂ ਦੀਆਂ ਕਈ ਗੱਲਾਂ ਸੁਣਨੀਆਂ ਪੈਂਦੀਆਂ ਹਨ ।

ਹੋਰ ਪੜ੍ਹੋ :  ਸਤਵਿੰਦਰ ਬਿੱਟੀ ਨੇ ਆਪਣੇ ਪਤੀ ਦੇ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਵੇਖੋ ਦੋਵਾਂ ਦੀ ਖੂਬਸੂਰਤ ਤਸਵੀਰ

ਕੋਈ ਉਸ ਨੂੰ ਨਚਾਰ ਦੱਸਦਾ ਹੈ ਅਤੇ ਕੋਈ ਕਹਿੰਦਾ ਹੈ ਕਿ ਉਹ ਕੁੜੀਆਂ ਵਾਂਗ ਡਾਂਸ ਕਿਉਂ ਕਰਦਾ ਹੈ । ਪਰ ਬੱਲੂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।ਬੱਲੂ ਆਪਣੇ ਕੰਮ ‘ਤੇ ਫੋਕਸ ਕਰ ਰਿਹਾ ਹੈ ਅਤੇ ਕਹਿੰਦਾ ਹੈ ਕਿ ਡਾਂਸ ਕਰਕੇ ਤਾਂ ਉਸ ਨੇ ਕਦੇ ਆਪਣੇ ਪਰਿਵਾਰ ਵਾਲਿਆਂ ਦੀ ਨਹੀਂ ਸੁਣੀ ਤਾਂ ਉਹ ਲੋਕਾਂ ਦੀ ਪਰਵਾਹ ਕਿਉਂ ਕਰੇ ।

ਬਾਲੀਵੁੱਡ ‘ਚ ਜਾਣ ਦਾ ਸੁਫ਼ਨਾ

ਬੱਲੂ ਰਾਮਗੜ੍ਹੀਆ ਬਾਲੀਵੁੱਡ ‘ਚ ਜਾਣ ਦਾ ਸੁਫ਼ਨਾ ਪਾਲੀ ਬੈਠਾ ਹੈ । ਉਸ ਦਾ ਕਹਿਣਾ ਹੈ ਕਿ ਭਾਵੇਂ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ, ਇੱਕ ਦਿਨ ਉਹ ਬਾਲੀਵੁੱਡ ‘ਚ ਜ਼ਰੂਰ ਕਦਮ ਰੱਖੇਗਾ।

ਇਨ੍ਹੀਂ ਦਿਨੀਂ ਬੱਲੂ ਰਾਮਗੜ੍ਹੀਆ ਆਪਣੀ ਬੀਮਾਰ ਮਾਂ ਦੇ ਕਾਰਨ ਵੀ ਪ੍ਰੇਸ਼ਾਨ ਹੈ ਅਤੇ ਉਨ੍ਹਾਂ ਦਾ ਇਲਾਜ ਕਰਵਾ ਰਿਹਾ ਹੈ  ਅਤੇ ਆਪਣੀ ਮਾਂ ਦੇ ਨਾਲ ਉਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।   

- PTC PUNJABI


Popular Posts