ਪੰਜਾਬ ‘ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ, ਗਾਇਕ ਸ਼੍ਰੀ ਬਰਾੜ ਦਾ ਕੀਮਤੀ ਸਮਾਨ ਵੀ ਹੋਇਆ ਚੋਰੀ
ਗਾਇਕ ਸ਼੍ਰੀ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਪੰਜਾਬ ‘ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ‘ਤੇ ਚਿੰਤਾ ਜਤਾਉਂਦੇ ਹੋਏ ਅਜਿਹੇ ਚੋਰ ਗੈਂਗ ਤੋਂ ਬਚਣ ਦੀ ਨਸੀਹਤ ਵੀ ਆਪਣੇ ਫੈਨਸ ਨੂੰ ਦਿੱਤੀ ਹੈ ।
ਗਾਇਕ ਸ਼੍ਰੀ ਬਰਾੜ (Shree Brar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਪੰਜਾਬ ‘ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ‘ਤੇ ਚਿੰਤਾ ਜਤਾਉਂਦੇ ਹੋਏ ਅਜਿਹੇ ਚੋਰ ਗੈਂਗ ਤੋਂ ਬਚਣ ਦੀ ਨਸੀਹਤ ਵੀ ਆਪਣੇ ਫੈਨਸ ਨੂੰ ਦਿੱਤੀ ਹੈ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਅੱਜਕੱਲ੍ਹ ਪੰਜਾਬ ਵਿਚ ਗੱਡੀਆਂ ਦਾ ਸਮਾਨ ਚੋਰੀ ਕਰਨ ਵਾਲਾ ਗੈਂਗ ਕਾਫੀ ਸਰਗਰਮ ਹੈ ।

ਬੰਦੇ ਦੇਖਣ ਵਿਚ ਚੰਗੇ ਲੱਗਣਗੇ ਪਰ ਮੌਕਾ ਦੇਖਦੇ ਹੀ ਗੱਡੀਆਂ ਦਾ ਸਮਾਨ ਕੱਢ ਲਿਜਾਣਗੇ। ਇਸ ਲਈ ਅਪਣੀਆਂ ਗੱਡੀਆਂ ਦਾ ਧਿਆਨ ਰੱਖਿਆ ਕਰੋ’। ਦੱਸ ਦਈਏ ਕਿ ਗਾਇਕ ਦੀ ਐਂਡੇਵਰ ਗੱਡੀ ਦੇ ਟਾਇਰ ਅਤੇ ਹੋਰ ਕੀਮਤੀ ਸਮਾਨ ਚੋਰ ਗੈਂਗ ਲੈ ਗਿਆ ਹੈ ।

ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਗਾਇਕ
ਗਾਇਕ ਸ਼੍ਰੀ ਬਰਾੜ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ । ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਸਿਹਤ ਦਾ ਹਾਲ ਦੱਸਿਆ ਸੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(21)_df42031a80d0b6679ad3b96794a0be21_1280X720.webp)
ਉਨ੍ਹਾਂ ਦੇ ਦੋ ਆਪ੍ਰੇਸ਼ਨ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਲ ਹੋਈ ਜ਼ਿਆਦਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਕੁਝ ਲੋਕਾਂ ਕਾਰਨ ਉਨ੍ਹਾਂ ਨੇ ਸਾਲ ‘ਚ ਤਿੰਨ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ।