ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝਾ ਕੀਤਾ ਵੀਡੀਓ, ਕਿਹਾ ਦੋ ਮਹੀਨਿਆਂ ‘ਚ ਹੋਏ ਤਿੰਨ ਆਪ੍ਰੇਸ਼ਨ, ਦੱਸਿਆ ਸਿਹਤ ਦਾ ਹਾਲ

ਸ਼੍ਰੀ ਬਰਾੜ ਦਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਜਿਸ ਤੋਂ ਬਾਅਦ ਗਾਇਕ ਅਤੇ ਗੀਤਕਾਰ ਲਗਾਤਾਰ ਆਪਣੀ ਸਿਹਤ ਬਾਰੇ ਫੈਨਸ ਨੂੰ ਜਾਣਕਾਰੀ ਦੇ ਰਿਹਾ ਹੈ । ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  September 30th 2023 12:23 PM |  Updated: September 30th 2023 12:23 PM

ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝਾ ਕੀਤਾ ਵੀਡੀਓ, ਕਿਹਾ ਦੋ ਮਹੀਨਿਆਂ ‘ਚ ਹੋਏ ਤਿੰਨ ਆਪ੍ਰੇਸ਼ਨ, ਦੱਸਿਆ ਸਿਹਤ ਦਾ ਹਾਲ

ਸ਼੍ਰੀ ਬਰਾੜ (Shree Brar )ਦਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਜਿਸ ਤੋਂ ਬਾਅਦ ਗਾਇਕ ਅਤੇ ਗੀਤਕਾਰ ਲਗਾਤਾਰ ਆਪਣੀ ਸਿਹਤ ਬਾਰੇ ਫੈਨਸ ਨੂੰ ਜਾਣਕਾਰੀ ਦੇ ਰਿਹਾ ਹੈ । ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :  ਜਾਣੋ ਦਿਲਜੀਤ ਦੋਸਾਂਝ ‘ਤੇ ਕਿਉਂ ਭੜਕੇ ਲੋਕ, ਕਰ ਰਹੇ ਇਸ ਤਰ੍ਹਾਂ ਦੇ ਕਮੈਂਟ

ਵੀਡੀਓ ‘ਚ ਸ਼੍ਰੀ ਬਰਾੜ ਕਹਿ ਰਹੇ ਹਨ ਕਿ ਉਨ੍ਹਾਂ ਦਾ ਦੋ ਮਹੀਨਿਆਂ ‘ਚ ਤੀਜਾ ਆਪ੍ਰੇਸ਼ਨ ਹੋਇਆ ਹੈ ਅਤੇ ਉਹ ਬੋਲਣ ਦੀ ਸਥਿਤੀ ‘ਚ ਨਹੀਂ ਹਨ। ਕਿਉਂਕਿ ਆਪ੍ਰੇਸ਼ਨ ਤੋਂ ਬਾਅਦ ਕਈ ਘੰਟੇ ਤੱਕ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਅਤੇ ਉਨ੍ਹਾਂ ਦਾ ਮੂੰਹ ਸੁੱਕ ਰਿਹਾ ਹੈ ।

ਸ਼੍ਰੀ ਬਰਾੜ ਨੇ ਦਿੱਤੇ ਕਈ ਹਿੱਟ ਗੀਤ 

ਸ਼੍ਰੀ ਬਰਾੜ ਜਿੱਥੇ ਵਧੀਆ ਲੇਖਣੀ ਦੇ ਮਾਲਕ ਹਨ । ਉੱਥੇ ਹੀ ਵਧੀਆ ਗੀਤਕਾਰ ਵੀ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਹਨ । ਜਿਸ ‘ਚ ਧੀਆਂ, ਕਿਸਾਨ ਐਂਥਮ, ਤਸਕਰ ਸਣੇ ਕਈ ਗੀਤ ਸ਼ਾਮਿਲ ਹਨ । ਉਹ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਨੇ ਗੀਤ ‘ਕਿਸਾਨ ਐਂਥਮ’ ਲਿਖਿਆ ਸੀ । ਇਸ ਗੀਤ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।ਸ਼੍ਰੀ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਉਤਰਾਅ ਚੜਾਅ ਭਰੀ ਰਹੀ ਹੈ।ਬੀਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਧਮਕੀ ਭਰੇ ਫੋਨ ਆਉਣ ਦੀ ਗੱਲ ਆਖੀ ਸੀ ।ਜਿਸ ਕਾਰਨ ਉਨ੍ਹਾਂ ਨੇ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ ਸੀ ।

- PTC PUNJABI


Popular Posts