ਜਾਣੋ ਦਿਲਜੀਤ ਦੋਸਾਂਝ ‘ਤੇ ਕਿਉਂ ਭੜਕੇ ਲੋਕ, ਕਰ ਰਹੇ ਇਸ ਤਰ੍ਹਾਂ ਦੇ ਕਮੈਂਟ

ਦਿਲਜੀਤ ਦੋਸਾਂਝ ਦੀ ਬੀਤੇ ਦਿਨ ਆਪਣੀ ਨਵੀਂ ਐਲਬਮ ਤੋਂ ਗੀਤ ਸ਼ੇਅਰ ਕੀਤਾ ।ਜੋ ਕਿ ਕਈ ਫੈਨਸ ਨੂੰ ਤਾਂ ਪਸੰਦ ਆ ਰਹੀ ਹੈ । ਪਰ ਕਈਆਂ ਨੇ ਇਸ ਗੀਤ ਕਰਕੇ ਦਿਲਜੀਤ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ।

Reported by: PTC Punjabi Desk | Edited by: Shaminder  |  September 30th 2023 11:35 AM |  Updated: September 30th 2023 11:35 AM

ਜਾਣੋ ਦਿਲਜੀਤ ਦੋਸਾਂਝ ‘ਤੇ ਕਿਉਂ ਭੜਕੇ ਲੋਕ, ਕਰ ਰਹੇ ਇਸ ਤਰ੍ਹਾਂ ਦੇ ਕਮੈਂਟ

ਦਿਲਜੀਤ ਦੋਸਾਂਝ(Diljit Dosanjh) ਦੀ ਬੀਤੇ ਦਿਨ ਆਪਣੀ ਨਵੀਂ ਐਲਬਮ ਤੋਂ ਗੀਤ ਸ਼ੇਅਰ ਕੀਤਾ ।ਜੋ ਕਿ ਕਈ ਫੈਨਸ ਨੂੰ ਤਾਂ ਪਸੰਦ ਆ ਰਹੀ ਹੈ । ਪਰ ਕਈਆਂ ਨੇ ਇਸ ਗੀਤ ਕਰਕੇ ਦਿਲਜੀਤ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਇੱਕ ਮੁੰਡੇ ਕੁੜੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।ਦਿਲਜੀਤ ਦੋਸਾਂਝ ਦੀ ਇਸ ਐਲਬਮ ਦਾ ਫੈਨਸ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ।

ਹੋਰ ਪੜ੍ਹੋ : ਗੁਰਦਾਸ ਮਾਨ ਨੂੰ ਮਿਲਣ ਪਹੁੰਚੀਆਂ ਫੀਮੇਲ ਫੈਨਸ, ਗਾਇਕ ਨੇ ਇਸ ਤਰ੍ਹਾਂ ਕੀਤਾ ਸਵਾਗਤ

ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੀਆਂ ਦੋ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ । ਜਿਸ ‘ਚ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ ਅਤੇ ਸੋਨਮ ਬਾਜਵਾ ਦੇ ਨਾਲ ਰੰਨਾਂ ‘ਚ ਧੰਨਾ । ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਲੈ ਕੇ ਫੈਨਸ ਖਾਸੇ ਉਤਸ਼ਾਹਿਤ ਹਨ । ਕੁਝ ਸਮਾਂ ਪਹਿਲਾਂ ਗਾਇਕ ਦੀ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ਵੀ ਆਈ ਸੀ । ਜੋ ਕਿ ਫੈਨਸ ਨੂੰ ਕਾਫੀ ਪਸੰਦ ਆਈ ਸੀ ।

 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ । 

- PTC PUNJABI


Popular Posts