ਗੁਰਦਾਸ ਮਾਨ ਨੂੰ ਮਿਲਣ ਪਹੁੰਚੀਆਂ ਫੀਮੇਲ ਫੈਨਸ, ਗਾਇਕ ਨੇ ਇਸ ਤਰ੍ਹਾਂ ਕੀਤਾ ਸਵਾਗਤ

ਗੁਰਦਾਸ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗੁਰਦਾਸ ਮਾਨ ਵਿਦੇਸ਼ ‘ਚ ਪਰਫਾਰਮ ਕਰਨ ਗਏ ਹੋਏ ਹਨ । ਇਸ ਦੌਰਾਨ ਉਨ੍ਹਾਂ ਨੂੰ ਮਿਲਣ ਦੇ ਲਈ ਕੁਝ ਫੀਮੇਲ ਫੈਨਸ ਬੈਕ ਸਟੇਜ ‘ਤੇ ਖੜੀਆਂ ਹੋਈਆਂ ਹਨ ।

Written by  Shaminder   |  October 02nd 2023 07:00 AM  |  Updated: September 30th 2023 10:50 AM

ਗੁਰਦਾਸ ਮਾਨ ਨੂੰ ਮਿਲਣ ਪਹੁੰਚੀਆਂ ਫੀਮੇਲ ਫੈਨਸ, ਗਾਇਕ ਨੇ ਇਸ ਤਰ੍ਹਾਂ ਕੀਤਾ ਸਵਾਗਤ

ਗੁਰਦਾਸ ਮਾਨ (Gurdas Maan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗੁਰਦਾਸ ਮਾਨ ਵਿਦੇਸ਼ ‘ਚ ਪਰਫਾਰਮ ਕਰਨ ਗਏ ਹੋਏ ਹਨ । ਇਸ ਦੌਰਾਨ ਉਨ੍ਹਾਂ ਨੂੰ ਮਿਲਣ ਦੇ ਲਈ ਕੁਝ ਫੀਮੇਲ ਫੈਨਸ ਬੈਕ ਸਟੇਜ ‘ਤੇ ਖੜੀਆਂ ਹੋਈਆਂ ਹਨ । ਬੈਕ ਸਟੇਜ ‘ਤੇ ਪੌੜੀਆਂ ਤੋਂ ਚੜ੍ਹਦੇ ਹੋਏ ਗੁਰਦਾਸ ਮਾਨ ਜਿਉਂ ਹੀ ਉੱਪਰ ਆਉਂਦੇ ਹਨ ਤਾਂ ਸਟੇਜ ਸੰਚਾਲਕ ‘ਤੇ ਕੁਝ ਹੋਰ ਪ੍ਰਬੰਧਕ ਉਨ੍ਹਾਂ ਦੇ ਸਾਹਮਣੇ ਖੜੇ ਹੁੰਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਕੁਝ ਕੁੜੀਆਂ ਖੜੀਆਂ ਹੁੰਦੀਆਂ ਹਨ ।

ਹੋਰ ਪੜ੍ਹੋ :  ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਸਿਹਤ ਹੋਈ ਖਰਾਬ, ਪਤਨੀ ਦਾ ਰੋ-ਰੋ ਬੁਰਾ ਹਾਲ

ਗੁਰਦਾਸ ਮਾਨ ਉਨ੍ਹਾਂ ਦਾ ਧੀਆਂ ਦਾ ਸਤਿਕਾਰ ਕਰਦੇ ਹੋਏ ਅੱਗੇ ਖੜੇ ਪ੍ਰਬੰਧਕਾਂ ਨੂੰ ਪਾਸੇ ਹੋਣ ਦਾ ਇਸ਼ਾਰਾ ਕਰਦੇ ਹਨ ਅਤੇ ਜਿਉਂ ਹੀ ਗੁਰਦਾਸ ਮਾਨ ਸਾਹਿਬ ਦੇ ਅੱਗੋਂ ਉਹ ਸ਼ਖਸ ਹੱਟਦਾ ਹੈ ਤਾਂ ਇੱਕ ਕੁੜੀ ਅੱਗੇ ਆ ਕੇ ਗੁਰਦਾਸ ਮਾਨ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੀ ਹੈ ਤਾਂ ਉਹ ਉਸ ਨੂੰ ਅਜਿਹਾ ਕਰਨ ਤੋਂ ਮਨਾ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਵਿਦੇਸ਼ ‘ਚ ਹੋਏ ਸ਼ੋਅ ‘ਚ ਵੱਡੀ ਗਿਣਤੀ ‘ਚ ਪੁੱਜੇ ਸਰੋਤੇ 

ਹਾਲ ਹੀ ਗੁਰਦਾਸ ਮਾਨ ਦਾ ਆਸਟ੍ਰੇਲੀਆ ਅਤੇ ਹੋਰ ਕਈ ਥਾਵਾਂ ‘ਤੇ ਸ਼ੋਅ ਹੋਏ ਹਨ । ਜਿਸ ‘ਚ ਰਿਕਾਰਡ ਤੋੜ ਦਰਸ਼ਕ ਪਹੁੰਚੇ ਸਨ ।

ਗੁਰਦਾਸ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।     

  

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network