Freedom Fighters of Punjab: ਪੰਜਾਬ ਦੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਪੂਰੇ ਭਾਰਤ ‘ਚ ਜਗਾਈ ਸੀ ਆਜ਼ਾਦੀ ਦੀ ਅਲਖ, ਜਾਣੋ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਬਾਰੇ
ਪੂਰਾ ਦੇਸ਼ ਕੁਝ ਦਿਨ ਬਾਅਦ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ । ਇਸ ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਕਿੰਨੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਯੋਗਦਾਨ ਪਾਇਆ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ । ਖ਼ਾਸ ਕਰਕੇ ਉਹ ਆਜ਼ਾਦੀ ਘੁਲਾਟੀਏ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਰਿਹਾ ਹੈ । ਇਨ੍ਹਾਂ ਆਜ਼ਾਦੀ ਘੁਲਾਟੀਆਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ।
ਪੂਰਾ ਦੇਸ਼ ਕੁਝ ਦਿਨ ਬਾਅਦ ਆਜ਼ਾਦੀ ਦਿਹਾੜਾ (independence day 2023) ਮਨਾਉਣ ਜਾ ਰਿਹਾ ਹੈ । ਇਸ ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਕਿੰਨੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਯੋਗਦਾਨ ਪਾਇਆ ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ । ਖ਼ਾਸ ਕਰਕੇ ਉਹ ਆਜ਼ਾਦੀ ਘੁਲਾਟੀਏ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਰਿਹਾ ਹੈ । ਇਨ੍ਹਾਂ ਆਜ਼ਾਦੀ ਘੁਲਾਟੀਆਂ (freedom fighters of Punjab) ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ।ਭਗਤ ਸਿੰਘ ਦਾ ਜਨਮ ਉੱਨੀ ਸੌ ਸੱਤ ‘ਚ ਹੋਇਆ ਸੀ । ਉਹ ਹਿੰਦੁਸਤਾਨ ਸੋਸ਼ਲਲਿਸਟ ਰਿਪਬਲਕਿਨ ਐਸੋਸੀਏਸ਼ਨ ਦੇ ਕ੍ਰਾਂਤੀਕਾਰੀ ਸੰਗਠਨ ਦੇ ਮੈਂਬਰਾਂ ਚੋਂ ਇੱਕ ਸਨ । ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਲਈ ਜ਼ਿੰਮੇਵਾਰ ਪੁਲਿਸ ਮੁਖੀ ਨੂੰ ਮਾਰਨ ਦੀ ਸਾਜ਼ਿਸ਼ ਰਚੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਤੇਈ ਮਾਰਚ ੧੯੩੧ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫਾਂਸੀ ਦੇ ਦਿੱਤੀ ਗਈ ।
ਸ਼ਹੀਦ ਊਧਮ ਸਿੰਘ
ਸ਼ਹੀਦ ਊਧਮ ਸਿੰਘ ਦਾ ਜਨਮ ਪੰਜਾਬ ਦੇ ਸੁਨਾਮ ‘ਚ ਹੋਇਆ ਸੀ । ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਉਖਾੜ ਕੇ ਸੁੱਟਣ ਅਤੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਇੰਗਲੈਂਡ ‘ਚ ਜਨਰਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਊਧਮ ਸਿੰਘ ਨੂੰ ੧੯੪੦ ‘ਚ ਫਾਂਸੀ ਦੇ ਦਿੱਤੀ ਗਈ ਸੀ ।
-(1280-×-720px)-(720-×-1280px)-(1280-×-720px)-(1)_fa8122c048a0e2e1fa3f5d6788b72347_1280X720.webp)
ਹੋਰ ਪੜ੍ਹੋ : ਜੈਸਮੀਨ ਅਖਤਰ ਨੇ ਆਪਣੇ ਚਾਚੇ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਤ ਤਸਵੀਰ, ਫੈਨਸ ਨੇ ਦਿੱਤੀ ਵਧਾਈ
ਲ਼ਾਲਾ ਲਾਜਪਤ ਰਾਏ
ਲ਼ਾਲਾ ਲਾਜਪਤ ਰਾਏ ਨੇ ਵੀ ਆਜ਼ਾਦੀ ਦੇ ਲਈ ਪੰਜਾਬੀਆਂ ‘ਚ ਅਲਖ ਜਗਾਈ ਸੀ ਤੇ ਉਨ੍ਹਾਂ ਨੂੰ ਪੰਜਾਬ ਕੇਸਰੀ ਦੇ ਨਾਂਅ ਨਾਲ ਵੀ ਨਵਾਜਿਆ ਗਿਆ ਹੈ । ਉਨ੍ਹਾਂ ਦਾ ਜਨਮ ਪੰਜਾਬ ਦੇ ਢੁੱਡੀਕੇ ‘ਚ ਅਠਾਰਾਂ ਸੌ ਪੈਂਹਠ ‘ਚ ਹੋਇਆ ਸੀ । ਉਹ ਜਿੱਥੇ ਰਾਸ਼ਟਰੀ ਕਾਂਗਰਸ ਦੇ ਸੰਸਥਾਪਕ ਮੈਂਬਰਾਂ ਚੋਂ ਇੱਕ ਸਨ ਅਤੇ ਇਸ ਦੇ ਨਾਲ ਹੀ ਇੱਕ ਵਕੀਲ ਵੀ ਸਨ । ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ‘ਚ ਵੀ ਵਧ ਚੜ੍ਹ ਕੇ ਭਾਗ ਲਿਆ ਸੀ ।ਅੰਦੋਲਨ ਦਾ ਮਕਸਦ ਬ੍ਰਿਟਿਸ਼ ਹਕੂਮਤ ਦੀਆਂ ਬਣਾਈਆਂ ਵਸਤਾਂ ਦਾ ਵਿਰੋਧ ਕਰਨਾ ਸੀ । ਉੱਨੀ ਸੌ ਅਠਾਈ ‘ਚ ਸਾਈਮਨ ਕਮਿਸ਼ਨ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੁੱਟਣ ਕਾਰਨ ਲਾਲਾ ਲਾਜਪਤ ਰਾਏ ਦੀ ਮੌਤ ਨੇ ਲੋਕਾਂ ‘ਚ ਹੋਰ ਜੋਸ਼ ਦੇ ਨਾਲ ਲੜਨ ਦਾ ਜਜ਼ਬਾ ਭਰਿਆ ਸੀ ।
-(1280-×-720px)-(720-×-1280px)-(1280-×-720px)-(2)_ec205a344e87f72ca5e81d771fea0d06_1280X720.webp)
ਹੋਰ ਪੜ੍ਹੋ : ਰਾਜਵੀਰ ਜਵੰਦਾ ਨੂੰ ਇਸ ਚੀਜ਼ ਦਾ ਹੈ ਵੈਲ, ਗਾਇਕ ਨੇ ਮਜ਼ੇਦਾਰ ਵੀਡੀਓ ਕੀਤਾ ਸਾਂਝਾ
ਸਭ ਤੋਂ ਘੱਟ ਉਮਰ ਦਾ ਆਜ਼ਾਦੀ ਘੁਲਾਟੀਆ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਦਾ ਜਨਮ ਅਠਾਰਾਂ ਸੌ ਛਿਆਨਵੇਂ ਚ ਲੁਧਿਆਣਾ ਦੇ ਪਿੰਡ ਸਰਾਭਾ ‘ਚ ਹੋਇਆ ਸੀ । ਉਹ ਗਦਰ ਲਹਿਰ ਅਤੇ ਸਮਾਜਵਾਦ ਅਤੇ ਇਨਕਲਾਬੀ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ । ਉੱਨੀ ਸੌ ਬਾਰਾਂ ‘ਚ ਉਹ ਪੜ੍ਹਾਈ ਦੇ ਲਈ ਅਮਰੀਕਾ ਗਿਆ ਪਰ ਇਸ ਦੇ ਦੌਰਾਨ ਉਹ ਗਦਰ ਲਹਿਰ ਦੇ ਪ੍ਰਭਾਵ ਹੇਠ ਆ ਗਿਆ । ਉਹ ਗਦਰ ਪਾਰਟੀ ਦਾ ਪ੍ਰਮੁੱਖ ਆਗੂ ਬਣ ਗਿਆ ਅਤੇ ਬ੍ਰਿਟਿਸ਼ ਰਾਜ ਨੂੰ ਉਖਾੜਨ ਦੇ ਲਈ ਕੰਮ ਕੀਤਾ । ਬ੍ਰਿਟਿਸ਼ ਸਰਕਾਰ ਨੂੰ ਜਦੋਂ ਇਸ ਦੀ ਭਿਣਕ ਲੱਗੀ ਤਾਂ ਸਰਾਭਾ ਅਤੇ ਉਸ ਦੇ ਬਹੁਤ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆਂ ਅਤੇ ਫਾਂਸੀ ਦੇ ਦਿੱਤੀ ਗਈ ।
-(1280-×-720px)-(720-×-1280px)-(1280-×-720px)-(3)_677d34c436aa980234acb5c1d766929f_1280X720.webp)
ਸੋਹਣ ਸਿੰਘ ਭਕਨਾ
ਸੋਹਣ ਸਿੰਘ ਭਕਨਾ ਨੇ ਵੀ ਆਜ਼ਾਦੀ ਦੇ ਅੰਦੋਲਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਉਨ੍ਹਾਂ ਦਾ ਜਨਮ ਅਠਾਰਾਂ ਸੌ ਸੱਤਰ ਨੂੰ ਅਜੋਕੇ ਪੰਜਾਬ ਦੇ ਪਿੰਡ ਭਕਨਾ ‘ਚ ਹੋਇਆ ਸੀ । ਭਕਨਾ ਨੇ ਗ਼ਦਰ ਲਹਿਰ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਜਥੇਬੰਦ ਕਰਨ ਅਤੇ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੋਹਣ ਸਿੰਘ ਭਕਨਾ ਨੇ ਇੱਕ ਅਖਬਾਰ ਵੀ ਕੱਢੀ ਜੋ ਕਿ ਵਿਦੇਸ਼ ‘ਚ ਵੱਸਦੇ ਭਾਰਤੀਆਂ ‘ਚ ਇਨਕਲਾਬੀ ਵਿਚਾਰਾਂ ਨੂੰ ਪਹੁੰਚਾਉਣ ਦਾ ਸਾਧਨ ਬਣੀ । ਉਨ੍ਹਾਂ ਦਾ ਦਿਹਾਂਤ ਇੱਕੀ ਅਗਸਤ ਉੱਨੀ ਸੌ ਅਠਾਹਠ ‘ਚ ਹੋ ਗਿਆ ਸੀ ।
-(1280-×-720px)-(720-×-1280px)-(1280-×-720px)-(4)_0aca0f45a26bfc9e9fde28b47df6c32f_1280X720.webp)
ਸੁਖਦੇਵ ਸਿੰਘ ਥਾਪਰ
ਸੁਖਦੇਵ ਸਿੰਘ ਥਾਪਰ ਦਾ ਜਨਮ ਉੱਨੀ ਸੌ ਸੱਤ ਨੂੰ ਲੁਧਿਆਣਾ ‘ਚ ਹੋਇਆ ਸੀ । ਥਾਪਰ ਭਗਤ ਸਿੰਘ ਅਤੇ ਸ਼ਿਵਰਾਮ ਹਰੀ ਰਾਜਗੁਰੂ ਦੇ ਨਾਲ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਸਨ ।ਤਿੰਨਾਂ ਨੂੰ ਲਾਹੌਰ ਸਾਜ਼ਿਸ਼ ਕੇਸ ਦੀ ਤਿਕੜੀ ਵਜੋਂ ਜਾਣਿਆ ਜਾਂਦਾ ਸੀ।ਉਹ ਅੰਗਰੇਜ਼ੀ ਹਕੂਮਤ ਦੇ ਪੁਲਿਸ ਅਫਸਰ ਸਾਂਡਰਸ ਦੇ ਕਤਲ ਲਈ ਵੀ ਜ਼ਿੰਮੇਵਾਰ ਸਨ । ਜਿਨ੍ਹਾਂ ਨੂੰ ਉੱਨੀ ਸੌ ਇਕੱਤੀ ‘ਚ ਫਾਂਸੀ ਦੇ ਦਿੱਤੀ ਗਈ ਸੀ ।
-(1280-×-720px)-(720-×-1280px)-(1280-×-720px)-(5)_b44e432b29576c290d2d43bc89929cb7_1280X720.webp)
ਪੰਜਾਬ ਦੇ ਸੁਤੰਤਰਤਾ ਸੈਨਾਨੀ ਅਜੀਤ ਸਿੰਘ
ਲੋਕਾਂ ‘ਚ ਆਜ਼ਾਦੀ ਦੀ ਚਿਣਗ ਲਾਉਣ ਵਾਲੇ ਅਜੀਤ ਸਿੰਘ ਇੱਕ ਸਿਆਸੀ ਆਗੂ ਸਨ। ਉਨ੍ਹਾਂ ਦਾ ਜਨਮ ਅਠਾਰਾਂ ਸੌ ਇਕਾਸੀ ‘ਚ ਖਟਕੜ ਕਲਾਂ ‘ਚ ਹੋਇਆ ਸੀ । ਉਨ੍ਹਾਂ ਨੇ ਉੱਨੀ ਸੌ ਤੇਰਾਂ ‘ਚ ਸੈਨ ਫਰਾਂਸਿਸਕੋ ‘ਚ ਬ੍ਰਿਟਿਸ਼ ਰਾਜ ਨੂੰ ਉਖਾੜਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।
-(1280-×-720px)-(720-×-1280px)-(1280-×-720px)-(6)_f7db9b50f508b2ff1851629824d4c6c1_1280X720.webp)
ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਉੱਘੇ ਆਗੂ ਸਨ । ਉਨ੍ਹਾਂ ਦਾ ਜਨਮ ਅਠਾਰਾਂ ਸੌ ਪਚਾਸੀ ‘ਚ ਰਾਵਲਪਿੰਡੀ ‘ਚ ਹੋਇਆ ਸੀ ।ਉਨ੍ਹਾਂ ਨੇ ਐੱਸਜੀਪੀਸੀ ਦੇ ਗਠਨ ‘ਚ ਵੀ ਮੁੱਖ ਭੂਮਿਕਾ ਨਿਭਾਈ ਸੀ । ਉਨ੍ਹਾਂ ਨੇ ਸਿੱਖਾਂ ਦੇ ਮਸਲਿਆਂ ਨੂੰ ਉਭਾਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।ਮਾਸਟਰ ਤਾਰਾ ਸਿੰਘ ਦਾ ਦਿਹਾਂਤ ਉੱਨੀ ਸੌ ਸਤਾਹਠ ‘ਚ ਚੰਡੀਗੜ੍ਹ ‘ਚ ਹੋਇਆ ਸੀ ।
ਸਰਦਾਰ ਕਿਸ਼ਨ ਸਿੰਘ
ਉਹ ਭਾਰਤ ਦੇ ਇੱਕ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ ।ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਹਰਿਆਲ ‘ਚ ਅਠਾਰਾਂ ਸੌ ਨੜਿੱਨਵੇਂ ‘ਚ ਹੋਇਆ ਸੀ । ਉਹ ਮਹਾਤਮਾ ਗਾਂਧੀ ਦੇ ਨਜ਼ਦੀਕੀ ਸਨ ਅਤਤੇ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਸਣੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਅੰਦੋਲਨਾਂ ‘ਚ ਹਿੱਸਾ ਲਿਆ ਸੀ । ਉੱਨੀ ਸੌ ਅਠੱਤਰ ‘ਚ ਚੰਡੀਗੜ੍ਹ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।
-(1280-×-720px)-(720-×-1280px)-(1280-×-720px)_96b46294bfa71b6eadba452c50bca18e_1280X720.webp)