ਰਾਜਵੀਰ ਜਵੰਦਾ ਨੂੰ ਇਸ ਚੀਜ਼ ਦਾ ਹੈ ਵੈਲ, ਗਾਇਕ ਨੇ ਮਜ਼ੇਦਾਰ ਵੀਡੀਓ ਕੀਤਾ ਸਾਂਝਾ

ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  August 11th 2023 10:07 AM |  Updated: August 11th 2023 10:07 AM

ਰਾਜਵੀਰ ਜਵੰਦਾ ਨੂੰ ਇਸ ਚੀਜ਼ ਦਾ ਹੈ ਵੈਲ, ਗਾਇਕ ਨੇ ਮਜ਼ੇਦਾਰ ਵੀਡੀਓ ਕੀਤਾ ਸਾਂਝਾ

ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ  ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਚਾਹ ਪੀਂਦੇ ਹੋਏ ਨਜ਼ਰ ਆ ਰਿਹਾ ਹੈ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਵਾਇਸ ਓਵਰ ਚੱਲ ਰਿਹਾ ਹੈ ਜਿਸ ‘ਤੇ ਰਾਜਵੀਰ ਜਵੰਦਾ ਲਿਪਸਿੰਕ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਿਰਫ਼ ਚਾਹ ਦਾ ਵੈਲ ਹੈ ਤੇ ਛੇ ਰੋਟੀਆਂ ।ਇਸ ਵੀਡੀਓ ‘ਤੇ ਸੁਨੰਦਾ ਸ਼ਰਮਾ ਨੇ ਵੀ ਰਿਐਕਸ਼ਨ ਦਿੱਤਾ ਹੈ । ਸੋਸ਼ਲ ਮੀਡੀਆ ‘ਤੇ ਰਾਜਵੀਰ ਜਵੰਦਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟ ਕਰ ਰਹੇ ਹਨ । 

ਰਾਜਵੀਰ ਜਵੰਦਾ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ 

ਰਾਜਵੀਰ ਜਵੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਾਮਯਾਬੀ ਹਾਸਲ ਕੀਤੀ । ਹੁਣ ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ ਇੰਮੀਗ੍ਰੇਟ ਆਇਆ ਹੈ।

ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਜਲਦ ਹੀ ਉਹ ਆਪਣੇ ਅਗਲੇ ਗੀਤ ਕਵਿਤਾ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । 

- PTC PUNJABI


Popular Posts