ਫ਼ਿਲਮ ‘ਲੰਬੜਾਂ ਦਾ ਲਾਣਾ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਪੰਜਾਬੀ ਫ਼ਿਲਮ ‘ਲੰਬੜਾਂ ਦਾ ਲਾਣਾ’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ ‘ਚ ਅਨੀਤਾ ਦੇਵਗਨ,(Anita Devgan) ਬੱਬਲ ਰਾਏ, ਯਾਸਿਰ ਹੁਸੈਨ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ । ਫ਼ਿਲਮ ਦੇ ਢਾਈ ਕੁ ਮਿੰਟ ਦੇ ਟ੍ਰੇਲਰ ‘ਚ ਅਨੀਤਾ ਦੇਵਗਨ ਅਤੇ ਬੱਬਲ ਰਾਏ ਦਾ ਮਸਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੰਬੜਾਂ ਦਾ ਲਾਣਾ ਕਿਸੇ ਸਰਾਪ ਦੇ ਨਾਲ ਜੂਝ ਰਿਹਾ ਹੈ ਜਿਸ ਕਾਰਨ ਘਰ ‘ਚ ਵਿਆਹੁਣ ਯੋਗ ਮੁੰਡਾ ਹੁੰਦਾ ਹੈ।
/ptc-punjabi/media/media_files/lTrsenCESCQJ5qysu6OF.jpg)
ਹੋਰ ਪੜ੍ਹੋ : ਅਨੀਤਾ ਦੇਵਗਨ ਨੇ ਪਤੀ ਹਰਦੀਪ ਗਿੱਲ ਦੇ ਜਨਮ ਦਿਨ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਪਰ ਮੁੰਡੇ ਦੀ ਮਾਂ ਯਾਨੀ ਕਿ ਅਨੀਤਾ ਦੇਵਗਨ ਕਹਿੰਦੀ ਹੈ ਕਿ ਉਹ ਉਦੋਂ ਤੱਕ ਆਪਣੇ ਮੁੰਡੇ ਦਾ ਵਿਆਹ ਨਹੀਂ ਕਰੇਗੀ, ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਵਿੱਚੋਂ ਸਰਾਪ ਦਾ ਸਾਇਆ ਖਤਮ ਨਹੀਂ ਹੋ ਜਾਂਦਾ । ਇਸ ਤੋਂ ਬਾਅਦ ਪਰਿਵਾਰ ‘ਚ ਇਸ ਸਰਾਪ ਨੂੰ ਖਤਮ ਕਰਨ ਦੇ ਲਈ ਕਈ ਜੁਗਤਾਂ ਬਣਾਈਆਂ ਜਾਂਦੀਆਂ ਹਨ ।
/ptc-punjabi/media/media_files/TqdymgvY9Eq7imvEBwnY.jpg)
ਕਦੇ ਸਿਆਣਿਆਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਕਦੇ ਕੋਈ ਉਪਾਅ ਕੀਤਾ ਜਾਂਦਾ ਹੈ। ਫ਼ਿਲਮ ਡਰਾਉਣ ਦੇ ਨਾਲ-ਨਾਲ ਹਸਾਏਗੀ ਵੀ।ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
/ptc-punjabi/media/media_files/4mFci3JshHEh1QvpcBo2.jpg)
26 ਜਨਵਰੀ 2024 ਨੂੰ ਹੋਵੇਗੀ ਰਿਲੀਜ਼
ਫ਼ਿਲਮ ‘ਲੰਬੜਾਂ ਦਾ ਲਾਣਾ’ 26 ਜਨਵਰੀ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਫ਼ਿਲਮ ‘ਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਹਾਰਬੀ ਸੰਘਾ, ਸੁਖਵਿੰਦਰ ਚਾਹਲ,ਰਤਨ ਔਲਖ, ਮਲਕੀਤ ਰੌਣੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਤਾਜ ਦੇ ਵੱਲੋਂ ਕੀਤੀ ਗਈ ਹੈ।
View this post on Instagram