ਕੀ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨੂੰ ਕਰ ਰਹੇ ਹਨ ਡੇਟ ! ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ
ਗੁਰੁ ਰੰਧਾਵਾ (Guru Randhawa)ਅਤੇ ਸ਼ਹਿਨਾਜ਼ ਗਿੱਲ (Shehnaaz Gill) ਦੀ ਡੇਟ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਜਿਸ ਨੂੰ ਲੈ ਕੇ ਗਾਇਕ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਡੇਟਿੰਗ ਦੀਆਂ ਇਹਨਾਂ ਖਬਰਾਂ ਨੇ ਉਦੋਂ ਜੋਰ ਫੜਿਆ ਹੈ ਜਦੋਂ ਦੋਵਾਂ ਨੇ ਇੱਕਠੇ ਸਿੰਗਲ ਟਰੈਕ ‘ਮੂਨਰਾਈਜ਼’ ਕੀਤਾ ਸੀ। ਇਸ ਗਾਣੇ ਤੋਂ ਬਾਅਦ ਦੋਵੇ ਲਗਾਤਾਰ ਇੱਕਠੇ ਨਜ਼ਰ ਆ ਰਹੇ ਹਨ । ਦੋਹਾਂ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ । ਇਹਨਾਂ ਵੀਡੀਓ ਨੂੰ ਦੇਖ ਕੇ ਲੋਕ ਅੰਦਾਜਾ ਲਗਾਉਂਦੇ ਹਨ, ਕਿ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਹਨ ।ਪਰ ਇਸ ਸਭ ਦੇ ਚਲਦੇ ਗੁਰੂ ਰੰਧਾਵਾ ਨੇ ਇੱਕ ਬਿਆਨ ਦੇ ਕੇ ਇਹਨਾ ਖ਼ਬਰਾਂ ’ਤੇ ਬਰੇਕ ਲਗਾ ਦਿੱਤੀ ਹੈ ।
/ptc-punjabi/media/media_files/tN4wV3sJqpdVKMimzICX.jpg)
ਹੋਰ ਪੜ੍ਹੋ : ਕੌਰ ਬੀ ਸੂਟਾਂ ‘ਚ ਲੱਗਦੀ ਬੇਹੱਦ ਸਟਾਈਲਿਸ਼, ਵੈਸਟਨ ਡਰੈੱਸਾਂ ‘ਚ ਫੱਬਦੀ ਹੈ ਗਾਇਕਾ
ਸ਼ਹਿਨਾਜ਼ ਗਿੱਲ ਦੇ ਨਾਲ ਹੈ ਵਧੀਆ ਦੋਸਤੀ
ਇੱਕ ਇੰਟਰਵਿਊ ਵਿੱਚ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਸ਼ਹਿਨਾਜ਼ ਨਾਲ ਉਸ ਦੀ ਚੰਗੀ ਦੋਸਤੀ ਹੈ । ਉਹ ਦੋਵੇਂ ਘੁੰਮਦੇ ਫਿਰਦੇ ਹਨ । ਇੱਕ ਦੂਜੇ ਨਾਲ ਲੜਦੇ ਹਨ । ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਇੰਟਰਵਿਊ ਵਿੱਚ ਗੁਰੂ ਰੰਧਾਵਾ ਨੂੰ ਜਦੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਵਿਆਹ ਉਸ ਨਾਲ ਹੀ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਪਿਆਰ ਕਰਦਾ ਹੈ ।
/ptc-punjabi/media/media_files/i3t6bptKmSHfQpP0JT6p.jpg)
ਗੁਰੁ ਰੰਧਾਵਾ ਦੀ ਜਲਦ ਰਿਲੀਜ਼ ਹੋਣ ਜਾ ਰਹੀ ਫ਼ਿਲਮ
ਗਾਇਕ ਗੁਰੁ ਰੰਧਾਵਾ ਦੀ ਜਲਦ ਹੀ ਫ਼ਿਲਮ ‘ਕੁਛ ਖੱਟ ਹੋ ਜਾਏ’ ‘ਚ ਨਜ਼ਰ ਆਉਣਗੇ । ਇਨ੍ਹੀਂ ਦਿਨੀਂ ਉਹ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ ।ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਲਾਕਾਰ ਜਿੱਥੇ ਐਕਸਾਈਟਿਡ ਹਨ, ਉੱਥੇ ਹੀ ਫੈਨਸ ਵੀ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ । ਇਸ ਤੋਂ ਪਹਿਲਾਂ ਗੁਰੁ ਰੰਧਾਵਾ ਨੇ ਫ਼ਿਲਮ ‘ਤਾਰਾ ਮੀਰਾ’ ਨੂੰ ਪ੍ਰੋਡਿਊਸ ਕੀਤਾ ਸੀ ।
View this post on Instagram
ਗੁਰੁ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਤੈਨੂੰ ਸੂਟ, ਸੂਟ ਕਰਦਾ, ਲੱਗਦੀ ਲਾਹੌਰ ਦੀ ਆ, ਹਾਈਰੇਟਡ ਗੱਭਰੂ, ਸੂਟ ਪਟਿਆਲਾ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।