Advertisment

ਗੁਰੁ ਰੰਧਾਵਾ ਦੇ ਘਰ ਪਹੁੰਚੀ ਭੂਆ, ਭੂਆ ਨੇ ਗੁਰੁ ਰੰਧਾਵਾ ਦੀ ਲਾਈ ਕਲਾਸ

ਗੁਰੁ ਰੰਧਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੁਰੁ ਰੰਧਾਵਾ ਦੇ ਘਰ ਉਨ੍ਹਾਂ ਦੀ ਭੂਆ ਨਜ਼ਰ ਆ ਰਹੀ ਹੈ। ਗੁਰੁ ਰੰਧਾਵਾ ਨੇ ਜਦੋਂ ਬੂਹਾ ਖੋਲ੍ਹਿਆ ਤਾਂ ਭੂਆ ਨੂੰ ਵੇਖ ਕੇ ਉਨ੍ਹਾਂ ਨੇ ਪੈਰੀਂ ਹੱਥ ਲਾਏ ।

author-image
By Shaminder
New Update
Guru Randhawa With jaspreet.jpg
Listen to this article
0.75x 1x 1.5x
00:00 / 00:00
Advertisment

ਗੁਰੁ ਰੰਧਾਵਾ (Guru Randhawa) ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੁਰੁ ਰੰਧਾਵਾ ਦੇ ਘਰ ਉਨ੍ਹਾਂ ਦੀ ਭੂਆ ਨਜ਼ਰ ਆ ਰਹੀ ਹੈ। ਗੁਰੁ ਰੰਧਾਵਾ ਨੇ ਜਦੋਂ ਬੂਹਾ ਖੋਲ੍ਹਿਆ ਤਾਂ ਭੂਆ ਨੂੰ ਵੇਖ ਕੇ ਉਨ੍ਹਾਂ ਨੇ ਪੈਰੀਂ ਹੱਥ ਲਾਏ ਅਤੇ ਫਿਰ ਘਰ ਦੇ ਵੱਡੇ ਦਰਵਾਜ਼ੇ ਵੇਖ ਕੇ ਕਹਿਣ ਲੱਗੀ ਏਨੇਂ ਵੱਡੇ ਦਰਵਾਜ਼ੇ ਲਾਏ ਨੇ ਇੱਥੋਂ ਹਾਥੀ ਕੱਢਣਾ ਹੈ। ਜਿਸ ਤੋਂ ਬਾਅਦ ਭੂਆ ਅੰਦਰ ਜਾ ਕੇ ਸਟਾਈਲਿਸ਼ ਲਾਈਟ ਨੂੰ ਵੇਖਦੀ ਹੈ ਤੇ ਪੁੱਛਦੀ ਹੈ ਕਿ ਇਹ ਕੀ ਆ ਤਾਂ ਗੁਰੁ ਰੰਧਾਵਾ ਕਹਿੰਦੇ ਇਹ ਲਾਈਟ ਹੈ ।

Advertisment

Guru Randhawa 677.jpg

ਹੋਰ ਪੜ੍ਹੋ : ਜੋਤੀ ਨੂਰਾਂ ਉਸਮਾਨ ਦੇ ਨਾਲ ਮਨਾ ਰਹੀ ਵੈਲੇਂਨਟਾਈਨ ਡੇਅ, ਰੋਮਾਂਟਿਕ ਵੀਡੀਓ ਕੀਤਾ ਸਾਂਝਾ

ਇਸ ਤੋਂ ਬਾਅਦ ਗੁਰੁ ਰੰਧਾਵਾ ਭੂਆ ਨੂੰ ਲੈ ਕੇ ਚੁਬਾਰੇ ‘ਤੇ ਜਾਂਦੇ ਹਨ ਤਾਂ ਦੀਵਾਰ ‘ਤੇ ਲੱਗੀਆਂ ਚਿੜ੍ਹੀਆਂ ਨੂੰ ਵੇਖ ਕੇ ਕਹਿੰਦੀ ਹੈ ਕਿ ਏਨੀਂ ਵੱਡੀ ਕਿਰਲੀ । ਜਿਸ ‘ਤੇ ਗੁਰੁ ਰੰਧਾਵਾ ਹੱਸ ਪੈਂਦੇ ਹਨ ਅਤੇ ਕਹਿੰਦੇ ਹਨ ਭੂਆ ਇਹ ਕਿਰਲੀ ਨਹੀਂ ਚਿੜੀਆਂ ਨੇ। ਜਦੋਂ ਭੂਆ ਘਰ ਤੋਂ ਵਾਪਸ ਆਪਣੇ ਸਹੁਰੇ ਘਰ  ਜਾਣ ਲੱਗਦੀ ਹੈ ਤਾਂ ਭਤੀਜੇ ਗੁਰੁ ਰੰਧਾਵਾ ਨੂੰ ਪੈਸੇ ਦਿੰਦੀ ਹੈ ਤਾਂ ਗੁਰੁ ਰੰਧਾਵਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ । ਜਿਸ ‘ਤੇ ਭੂਆ ਕਹਿੰਦੀ ਹੈ ਕਿ ਮੇਰੇ ਗੋਡੇ ਨਹੀਂ ਪਵਾਉਣੇ ਤੂੰ। ਇਹ ਵੀਡੀਓ ਜਸਪ੍ਰੀਤ ਦਿਓੜਾ ਨਾਂਅ ਦੀ ਕੁੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ਨੇ ਗਾਇਕ ਦੇ ਨਾਲ ਇਹ ਵੀਡੀਓ ਬਣਾਇਆ ਹੈ। ਦਰਅਸਲ ਇਹ ਵੀਡੀਓ ਗੁਰੁ ਰੰਧਾਵਾ ਦੀ ਫ਼ਿਲਮ ‘ਕੁਛ ਖੱਟਾ ਹੋ ਜਾਏ’ ਦੇ ਪ੍ਰਮੋਸ਼ਨ ਦੇ ਲਈ ਬਣਾਈ ਗਈ ਹੈ ।

Advertisment

Guru Randhawa 3.jpg
ਗੁਰੁ ਰੰਧਾਵਾ ਦੀ ਫ਼ਿਲਮ ਜਲਦ ਹੋ ਰਹੀ ਰਿਲੀਜ਼ 


ਗੁਰੁ ਰੰਧਾਵਾ ਤੇ ਸਈ ਮਾਂਜੇਰਕਰ ਦੀ ਫ਼ਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਫ਼ਿਲਮ ‘ਚ ਗੁਰੁ ਰੰਧਾਵਾ ਤੇ ਸਈ ਤੋਂ ਇਲਾਵਾ ਅਨੁਪਮ ਖੇਰ, ਪਰਿਤੋਸ਼ ਤ੍ਰਿਪਾਠੀ, ਅਤੁਲ ਸ਼੍ਰੀਵਾਸਤਵ ਸਣੇ ਕਈ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਵੀ ਪੱਬਾਂ ਭਾਰ ਹੈ ।ਉੱਥੇ ਹੀ ਗੁਰੁ ਰੰਧਾਵਾ ਦੇ ਫੈਨਸ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ।ਬਾਲੀਵੁੱਡ ‘ਚ ਗੁਰੁ ਰੰਧਾਵਾ ਦੀ ਇਹ ਪਹਿਲੀ ਫ਼ਿਲਮ ਹੈ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ । 

Advertisment

  Advertisment

Stay updated with the latest news headlines.

Follow us:
Advertisment
Advertisment
Latest Stories
Advertisment