Advertisment

ਜੋਤੀ ਨੂਰਾਂ ਉਸਮਾਨ ਦੇ ਨਾਲ ਮਨਾ ਰਹੀ ਵੈਲੇਂਨਟਾਈਨ ਡੇਅ, ਰੋਮਾਂਟਿਕ ਵੀਡੀਓ ਕੀਤਾ ਸਾਂਝਾ

ਵੈਲੇਂਟਾਈਨ ਵੀਕ ਚੱਲ ਰਿਹਾ ਹੈ ।ਅਜਿਹੇ ‘ਚ ਪ੍ਰੇਮੀ ਜੋੜੇ ਇਨ੍ਹਾਂ ਸੱਤ ਦਿਨਾਂ ‘ਚ ਵੱਖ ਵੱਖ ਦਿਨਾਂ ਦੇ ਦੌਰਾਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਗਿਫਟ ਦੇ ਰਹੇ ਹਨ।ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੋਤੀ ਨੂਰਾਂ ਵੀ ਆਪਣੇ ਪਿਆਰ ਉਸਮਾਨ ਦੇ ਨਾਲ ਵੈਲੇਂਨਟਾਈਨ ਵੀਕ ਮਨਾ ਰਹੀ ਹੈ।

author-image
By Shaminder
New Update
Jyoti Nooran with Usman Valentine week.jpg
Listen to this article
0.75x 1x 1.5x
00:00 / 00:00
Advertisment

ਵੈਲੇਂਟਾਈਨ ਵੀਕ (valentine week) ਚੱਲ ਰਿਹਾ ਹੈ ।ਅਜਿਹੇ ‘ਚ ਪ੍ਰੇਮੀ ਜੋੜੇ ਇਨ੍ਹਾਂ ਸੱਤ ਦਿਨਾਂ ‘ਚ ਵੱਖ ਵੱਖ ਦਿਨਾਂ ਦੇ ਦੌਰਾਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਗਿਫਟ ਦੇ ਰਹੇ ਹਨ।ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੋਤੀ ਨੂਰਾਂ (Jyoti Nooran) ਵੀ ਆਪਣੇ ਪਿਆਰ ਉਸਮਾਨ ਦੇ ਨਾਲ ਵੈਲੇਂਨਟਾਈਨ ਵੀਕ ਮਨਾ ਰਹੀ ਹੈ। ਉਸ ਨੇ ਰੋਜ਼ ਡੇਅ ਦੇ ਮੌਕੇ ‘ਤੇ ਉਸਮਾਨ ਦੇ ਨਾਲ ਇੱਕ ਬਹੁਤ ਹੀ ਰੋਮਾਂਟਿਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਉਸਮਾਨ ਦੇ ਨਾਲ ਨਜ਼ਰ ਆ ਰਹੀ ਹੈ। ਦੋਵੇਂ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੇ ਹਨ । 

Advertisment

Jyoti Nooran.jpg

ਹੋਰ ਪੜ੍ਹੋ : ਅਨੁਸ਼ਕਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਬਣ ਰਹੇ ਨੇ ਮਾਪੇ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ‘ਤੇ ਮੰਗੀ ਮੁਆਫ਼ੀ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੇ ਪਿਆਰ ਹੈਪੀ ਰੋਜ਼ ਡੇਅ’, ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਫੈਨਸ ਅਤੇ ਸਰੋਤਿਆਂ ਨੂੰ ਵੀ ਰੋਜ਼ ਡੇਅ ਦੀ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਜੋਤੀ ਨੂਰਾਂ ਅਤੇ ਉਸਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

Advertisment

Entertainment News LIVE Updates: Salman Khan's Tiger 3 release date announced
  ਕੁਨਾਲ ਪਾਸੀ ਨਾਲ ਕਰਵਾਇਆ ਸੀ ਵਿਆਹ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਨੇ ਕੁਨਾਲ ਪਾਸੀ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦੀ ਲਵ ਮੈਰਿਜ ਸੀ । ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲਿਆ । ਕਿਉਂਕਿ ਵਿਆਹ ਤੋਂ ਕੁਝ ਸਾਲ ਬਾਅਦ ਤਾਂ ਚੰਗਾ ਬੀਤਿਆ, ਪਰ ਕੁਝ ਸਮਾਂ ਪਹਿਲਾਂ ਦੋਵਾਂ ਦੀ ਲੜਾਈ ਦੁਨੀਆ ਦੇ ਸਾਹਮਣੇ ਆਉਣ ਲੱਗੀ ।ਜਿਸ ਤੋਂ ਬਾਅਦ ਜੋਤੀ ਨੂਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਈ ਇਲਜ਼ਾਮ ਕੁਨਾਲ ਪਾਸੀ ‘ਤੇ ਲਗਾਏ ਸਨ । ਜਿਸ ਤੋਂ ਬਾਅਦ ਦੋਵਾਂ ਦਾ ਪੈਚਅੱਪ ਵੀ ਹੋ ਗਿਆ ਸੀ ।ਪਰ ਦੋਵੇਂ ਦੇ ਝਗੜੇ ਬੰਦ ਨਹੀਂ ਹੋਏ ਅਤੇ ਜੋਤੀ ਨੂਰਾਂ ਨੇ ਆਪਣਾ ਰਸਤਾ ਬਦਲ ਲਿਆ ਅਤੇ ਹੁਣ ਜ਼ਿੰਦਗੀ ‘ਚ ਅੱਗੇ ਵਧ ਚੁੱਕੀ ਹੈ।ਉਹ ਉਸਮਾਨ ਦੇ ਨਾਲ ਰਿਲੇਸ਼ਨਪਿਸ਼ਪ ‘ਚ ਹੈ ਅਤੇ ਲਗਾਤਾਰ ਉਸ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। 

Advertisment


ਜੋਤੀ ਨੂਰਾਂ ਨੇ ਦਿੱਤੇ ਕਈ ਹਿੱਟ ਗੀਤ 

ਜੋਤੀ ਨੂਰਾਂ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਭੈਣ ਸੁਲਤਾਨਾ ਨੂਰਾਂ ਦੇ ਨਾਲ ਝਗੜੇ ਤੋਂ ਬਾਅਦ ਉਸ ਨੇ ਇੱਕਲੇ ਹੀ ਕਈ ਸ਼ੋਅ ਕੀਤੇ ਸਨ ।ਪਰ ਹੁਣ ਪਰਿਵਾਰ ਦੇ ਨਾਲ ਜੋਤੀ ਨੂਰਾਂ ਦੀ ਸੁਲ੍ਹਾ ਹੋ ਗਈ ਹੈ।
  Advertisment

Stay updated with the latest news headlines.

Follow us:
Advertisment
Advertisment
Latest Stories
Advertisment