ਅਨੁਸ਼ਕਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਬਣ ਰਹੇ ਨੇ ਮਾਪੇ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ‘ਤੇ ਮੰਗੀ ਮੁਆਫ਼ੀ
ਅਨੁਸ਼ਕਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਬਣ ਰਹੇ ਨੇ ਮਾਪੇ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ‘ਤੇ ਮੰਗੀ ਮੁਆਫ਼ੀ
ਅਨੁਸ਼ਕਾ ਸ਼ਰਮਾ (Anushka Sharma) ਅਤੇ ਵਿਰਾਟ ਕੋਹਲੀ ਦਾ ਦੂਜੀ ਵਾਰ ਮਾਪੇ ਬਣਨ ਦੀ ਖ਼ਬਰ ਸਾਹਮਣੇ ਆ ਰਹੀ ਸੀ । ਕਿਉਂਕਿ ਸਾਬਕਾ ਕ੍ਰਿਕੇਟਰ ਏਬੀ ਡਿਵੀਲੀਅਰਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ ਅਤੇ ਇੱਕ ਵੀਡੀਓ ‘ਚ ਕਿਹਾ ਸੀ ਕਿ ਜਲਦ ਹੀ ਦੋਵੇਂ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । ਪਰ ਹੁਣ ਕ੍ਰਿਕੇਟਰ ਨੇ ਇਸ ਖ਼ਬਰ ਨੂੰ ਲੈ ਕੇ ਯੂ-ਟਰਨ ਲਿਆ ਹੈ।ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈਂਦੇ ਹੋਏ ਇਸ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ।
/ptc-punjabi/media/media_files/ClhIRuWllR8gTltXuSQV.jpg)
ਹੋਰ ਪੜ੍ਹੋ : ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆਏ ਮਾਪੇ, ਵੇਖੋ ਹਲਦੀ ਦੀ ਰਸਮ ਦੀਆਂ ਨਵੀਆਂ ਤਸਵੀਰਾਂ
ਵਿਰਾਟ ਕੋਹਲੀ ਨੇ ਬਣਾਈ ਸੀ ਮੈਚ ਤੋਂ ਦੂਰੀ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਕੁਝ ਮੈਚਾਂ ‘ਚ ਭਾਗ ਨਹੀਂ ਸੀ ਲਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਕਈ ਕਿਆਸ ਲਗਾਉਣ ਲੱਗ ਪਏ ਸਨ ।ਕੁਝ ਦਾ ਮੰਨਣਾ ਸੀ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । ਇਸ ਤੋਂ ਇਲਾਵਾ ਕੁਝ ਦਾ ਕਹਿਣਾ ਸੀ ਕਿ ਵਿਰਾਟ ਕੋਹਲੀ ਦੀ ਮਾਂ ਦੀ ਸਿਹਤ ਠੀਕ ਨਹੀਂ ਹੈ । ਜਿਸ ਕਾਰਨ ਵਿਰਾਟ ਕੋਹਲੀ ਦੇ ਭਰਾ ਨੇ ਇੱਕ ਨੋਟ ਸਾਂਝਾ ਕਰਦੇ ਹੋਏ ਇਨ੍ਹਾਂ ਖ਼ਬਰਾਂ ‘ਤੇ ਆਪਣਾ ਪ੍ਰਤੀਕਰਮ ਦਿੱਤਾ ਸੀ।
ਅਨੁਸ਼ਕਾ ਸ਼ਰਮਾ ਦਾ ਵਰਕ ਫ੍ਰੰਟ
ਅਨੁਸ਼ਕਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਪੀਕੇ, ਰੱਬ ਨੇ ਬਣਾ ਦੀ ਜੋੜੀ,ਸੁਲਤਾਨ,ਜਬ ਤੱਕ ਹੈ ਜਾਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਕਿਰਦਾਰਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ।
ਅਨੁਸ਼ਕਾ ਸ਼ਰਮਾ ਦੀ ਨਿੱਜੀ ਜ਼ਿੰਦਗੀ
ਅਨੁਸ਼ਕਾ ਸ਼ਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਰਾਟ ਕੋਹਲੀ ਦੇ ਨਾਲ ਕੁਝ ਸਮਾਂ ਪਹਿਲਾਂ ਇਟਲੀ ‘ਚ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ। ਦੋਵੇਂ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ।ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਦੋਵਾਂ ਦੀ ਧੀ ਵਿਰਾਟ ਕੋਹਲੀ ਦੀ ਕਾਰਬਨ ਕਾਪੀ ਲੱਗਦੀ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
