ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਮਾਪੇ, ਇਸ ਸ਼ਖਸ ਨੇ ਕੀਤਾ ਖੁਲਾਸਾ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਮਾਪੇ, ਇਸ ਸ਼ਖਸ ਨੇ ਕੀਤਾ ਖੁਲਾਸਾ
ਵਿਰਾਟ ਕੋਹਲੀ (Virat Kohli) ਅਤੇ ਅਨੁਸ਼ਕਾ ਸ਼ਰਮਾ (Anushka Sharma) ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । ਜਿਸ ਦਾ ਖੁਲਾਸਾ ਏਬੀ ਡਿਵੀਲੀਅਰਸ ਨੇ ਕੀਤਾ ਹੈ।ਇਹੀ ਕਾਰਨ ਹੈ ਕਿ ਵਿਰਾਟ ਕੋਹਲੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ਅਤੇ ਉਨ੍ਹਾਂ ਨੇ ਦੋ ਕ੍ਰਿਕੇਟ ਮੈਚਾਂ ਤੋਂ ਵੀ ਖੁਦ ਨੂੰ ਵੱਖ ਕਰ ਲਿਆ ਹੈ। ਲੰਮੇ ਸਮੇਂ ਤੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਅਨੁਸ਼ਕਾ ਸ਼ਰਮਾ ਦੂਜੀ ਵਾਰ ਪ੍ਰੈਗਨੇਂਟ ਹੈ । ਹਾਲਾਂਕਿ ਇਸ ਜੋੜੀ ਦੇ ਵੱਲੋਂ ਆਫੀਸ਼ੀਅਲ ਤੌਰ ‘ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ਦੇ ਕਿਆਸ ਜ਼ਰੂਰ ਲਗਾਏ ਜਾ ਰਹੇ ਸਨ ।
/ptc-punjabi/media/media_files/14Ke4Ybmf6p5Mys7IGhM.jpg)
ਹੋਰ ਪੜ੍ਹੋ : ਮੈਂਡੀ ਤੱਖਰ ਕਰਵਉਣ ਜਾ ਰਹੀ ਵਿਆਹ, ਗੀਤਾਜ਼ ਬਿੰਦਰਖੀਆ ਨੂੰ ਦੇਣ ਪੁੱਜੀ ਕਾਰਡ
ਇਸ ਦੇ ਨਾਲ ਹੀ ਵਿਰਾਟ ਕੋਹਲੀ ਵੱਲੋਂ ਕਈ ਮੈਚਾਂ ‘ਚ ਸ਼ਾਮਿਲ ਨਾ ਹੋਣ ਕਾਰਨ ਵੀ ਕਈ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ । ਪਰ ਹੁਣ ਇਸ ਖ਼ਬਰ ਨੂੰ ਵਿਰਾਟ ਕੋਹਲੀ ਦੇ ਸਾਬਕਾ ਰਾਇਲ ਚੈਲੇਂਜਰਸ ਬੈਂਗਲੋਰ ਟੀਮ ਦੇ ਸਾਥੀ ਏਬੀ ਡਿਵੀਲੀਅਰਸ ਨੇ ਕੰਨਫਰਮ ਕੀਤਾ ਹੈ। ਇੱਕ ਯੂਟਿਊਬ ਲਾਈਵ ਦੇ ਦੌਰਾਨ ਕਿਹਾ ਹੈ ‘ਮੈਨੂੰ ਬਸ ਏਨਾਂ ਪਤਾ ਹੈ ਕਿ ਉਹ ਠੀਕ ਹੈ।ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਿਹਾ ਹੈ।ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਹਾਂ ਉਨ੍ਹਾਂ ਦਾ ਦੂਜਾ ਬੱਚਾ ਵੀ ਆਉਣ ਵਾਲਾ ਹੈ। ਇਹ ਪਰਿਵਾਰ ਦਾ ਸਮਾਂ ਹੈ ਅਤੇ ਚੀਜ਼ਾਂ ਉਨ੍ਹਾਂ ਦੇ ਲਈ ਅਹਿਮ ਹਨ ।
ਇਸ ਤੋਂ ਪਹਿਲਾਂ ਇਸ ਜੋੜੀ ਦੇ ਘਰ ਧੀ ਨੇ ਲਿਆ ਸੀ ਜਨਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਨੂੰ ਦੋਵੇਂ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਇਹ ਜੋੜੀ ਖੁਦ ਵੀ ਪਿਛਲੇ ਕਾਫੀ ਸਮੇਂ ਤੋਂ ਮੀਡੀਆ ਦੇ ਸਾਹਮਣੇ ਨਹੀਂ ਆਈ ਹੈ।
AB De Villiers said, "Virat Kohli and Anushka Sharma are expecting their 2nd child, so Virat is spending time with his family". (AB YT). pic.twitter.com/qurRKnFK1q
— Virat Kohli Fan Club (@Trend_VKohli) February 3, 2024
ਅਨੁਸ਼ਕਾ ਸ਼ਰਮਾ ਦਾ ਵਰਕ ਫ੍ਰੰਟ
ਅਨੁਸ਼ਕਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਰੱਬ ਨੇ ਬਣਾ ਦੀ ਜੋੜੀ, ਪੀਕੇ, ਸੁਲਤਾਨ, ਜਬ ਤੱਕ ਹੈ ਜਾਨ, ਬੈਂਡ ਬਾਜਾ ਬਰਾਤ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ।ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਵੀ ਦੂਰੀ ਬਣਾਈ ਹੋਈ ਹੈ ਅਤੇ ਕੁਝ ਕੁ ਫ਼ਿਲਮਾਂ ‘ਚ ਹੀ ਨਜ਼ਰ ਆਈ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
