Trending:
ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆਏ ਮਾਪੇ, ਵੇਖੋ ਹਲਦੀ ਦੀ ਰਸਮ ਦੀਆਂ ਨਵੀਆਂ ਤਸਵੀਰਾਂ
ਮੈਂਡੀ ਤੱਖਰ (Mandy Takhar) ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਦਾ ਬੀਤੇ ਦਿਨੀਂ ਹਲਦੀ ਸੈਰੇਮਨੀ (Haldi Ceremony) ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਦੀ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ । ਇਸ ਤੋਂ ਬਾਅਦ ਉਸ ਦੀ ਹਲਦੀ ਸੈਰੇਮਨੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਦੇ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਹਨ ਅਤੇ ਉਸ ਨੂੰ ਸ਼ਗਨ ਅਤੇ ਹੋਰ ਰਸਮਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ । ਜਿਉਂ ਹੀ ਮੈਂਡੀ ਦੇ ਸ਼ਗਨ ਦੀਆਂ ਇਨ੍ਹਾਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਗੋਰਾ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਬੋਲਦਾ ਆਇਆ ਨਜ਼ਰ, ਵੇਖੋ ਵੀਡੀਓ
ਦੱਸ ਦਈਏ ਕਿ ਮੈਂਡੀ ਤੱਖਰ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਸਮਝ ਰਿਹਾ ਸੀ ਕਿ ਸ਼ਾਇਦ ਮੈਂਡੀ ਤੱਖਰ ਆਪਣੇ ਕਿਸੇ ਗੀਤ ਵਿਆਹ ਵਾਲੇ ਜਾਂ ਫਿਰ ਫ਼ਿਲਮ ਦੇ ਲਈ ਕੋਈ ਪਬਲੀਸਿਟੀ ਕਰ ਰਹੇ ਹਨ ।ਪਰ ਇਨ੍ਹਾਂ ਖ਼ਬਰਾਂ ‘ਤੇ ਉਸ ਵੇਲੇ ਫੁਲ ਸਟਾਪ ਲੱਗ ਗਿਆ ਜਦੋਂ ਮੈਂਡੀ ਤੱਖਰ ਗੀਤਾਜ ਬਿੰਦਰਖੀਆ ਨੂੰ ਉਨ੍ਹਾਂ ਦੇ ਘਰ ਕਾਰਡ ਦੇਣ ਦੇ ਲਈ ਪੁੱਜੀ ਸੀ।
ਬੀਤੇ ਦਿਨ ਵੀ ਵਾਇਰਲ ਹੋਇਆ ਸੀ ਵੀਡੀਓਬੀਤੇ ਦਿਨ ਅਦਾਕਾਰਾ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਮੈਂਡੀ ਦੀ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ, ਪਰ ਹੁਣ ਮੁੜ ਤੋਂ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਹੋਰ ਰਿਸ਼ਤੇਦਾਰ ਅਤੇ ਦੋਸਤ ਵੀ ਨਜ਼ਰ ਆ ਰਹੇ ਹਨ ।
ਮੈਂਡੀ ਤੱਖਰ ਦਾ ਵਰਕ ਫ੍ਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਮੈਂਡੀ ਤੱਖਰ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸਾਕ, ਮਿਰਜ਼ਾ, ਲੁਕਣਮੀਚੀ, ਜ਼ਿੰਦਗੀ ਜ਼ਿੰਦਾਬਾਦ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਯੂਕੇ ਮੂਲ ਦੀ ਮੈਂਡੀ ਤੱਖਰ ਦਾ ਪੰਜਾਬ ਦੇ ਜਲੰਧਰ ਸਥਿਤ ਮਲਿਆਣਾ ਪਿੰਡ ਜੱਦੀ ਪਿੰਡ ਹੈ। ਜਿੱਥੇ ਅਕਸਰ ਅਦਾਕਾਰਾ ਆਉਂਦੀ ਰਹਿੰਦੀ ਹੈ।
-