ਅਦਾਕਾਰਾ ਮੈਂਡੀ ਤੱਖਰ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਦਾਕਾਰਾ ਮੈਂਡੀ ਤੱਖਰ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੈਂਡੀ ਤੱਖਰ (Mandy Takhar) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਸ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਹੁਣ ਉਸ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਹਲਕੇ ਰੰਗ ਦਾ ਮੇਕਅੱਪ ਕੀਤਾ ਹੋਇਆ ਹੈ ।ਉਸ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰ ਉਸ ਨੂੰ ਹਲਦੀ ਲਗਾ ਰਹੇ ਹਨ ਅਤੇ ਹਾਸਾ ਮਜ਼ਾਕ ਕਰਦੀਆਂ ਨਜ਼ਰ ਆਈਆਂ ।
/ptc-punjabi/media/media_files/iP8aDxPmEaIFjJfwGBbH.jpg)
ਹੋਰ ਪੜ੍ਹੋ : ਹਾਰਡੀ ਸੰਧੂ ਨੇ ਦੁਨੀਆ ਨੂੰ ਪਹਿਲੀ ਵਾਰ ਵਿਖਾਇਆ ਆਪਣੇ ਪੁੱਤਰ ਦਾ ਚਿਹਰਾ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤ ਦੀ ਜੋੜੀ
ਬੀਤੇ ਦਿਨੀਂ ਸ਼ਾਪਿੰਗ ਦਾ ਵੀਡੀਓ ਹੋੋਇਆ ਸੀ ਵਾਇਰਲ
ਬੀਤੇ ਦਿਨੀਂ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਫਗਵਾੜਾ ‘ਚ ਇੱਕ ਬੁਟੀਕ ‘ਤੇ ਸ਼ਾਪਿੰਗ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਗੀਤਾਜ ਬਿੰਦਰਖੀਆ ਨੂੰ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੀ ਸੀ । ਗੀਤਾਜ ਬਿੰਦਰਖੀਆ ਦੇ ਨਾਲ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਗੀਤਾਜ ਨੇ ਮੈਂਡੀ ਦੇ ਵਿਆਹ ਦਾ ਕਾਰਡ ਵੀ ਸਾਂਝਾ ਕੀਤਾ ਸੀ ਅਤੇ ਅਦਾਕਾਰਾ ਨੂੰ ਵਧਾਈ ਦਿੱਤੀ ਸੀ।
ਮੈਂਡੀ ਤੱਖਰ ਦਾ ਵਰਕ ਫ੍ਰੰਟ
ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ, ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ । ਮੈਂਡੀ ਤੋਂ ਇਲਾਵਾ ਉਸ ਦੀਆਂ ਦੋ ਭੈਣਾਂ ਵੀ ਹਨ । ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਦੇ ਲਈ ਮਾਡਲਿੰਗ ਕੀਤੀ ਸੀ।ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ ।
ਜਿਸ ਤੋਂ ਬਾਅਦ ਉਸ ਨੇ ਪਾਲੀਵੁੱਡ ਇੰਡਸਟਰੀ ‘ਚ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਪਰ ਚਰਚਾ ‘ਚ ਮੈਂਡੀ ਉਦੋਂ ਆਈ ਜਦੋਂ ਉਸ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ ਸੀ ।ਇਸ ਤੋਂ ਇਲਾਵਾ ਉਹ ਲੁਕਣਮੀਚੀ, ਸਾਕ,ਜ਼ਿੰਦਗੀ ਜ਼ਿੰਦਾਬਾਦ, ਵੱਡਾ ਘਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
