ਹਾਰਡੀ ਸੰਧੂ ਨੇ ਦੁਨੀਆ ਨੂੰ ਪਹਿਲੀ ਵਾਰ ਵਿਖਾਇਆ ਆਪਣੇ ਪੁੱਤਰ ਦਾ ਚਿਹਰਾ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤ ਦੀ ਜੋੜੀ

Reported by: PTC Punjabi Desk | Edited by: Shaminder  |  February 08th 2024 10:52 AM |  Updated: February 08th 2024 10:52 AM

ਹਾਰਡੀ ਸੰਧੂ ਨੇ ਦੁਨੀਆ ਨੂੰ ਪਹਿਲੀ ਵਾਰ ਵਿਖਾਇਆ ਆਪਣੇ ਪੁੱਤਰ ਦਾ ਚਿਹਰਾ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤ ਦੀ ਜੋੜੀ

ਹਾਰਡੀ ਸੰਧੂ (Harrdy Sandhu)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਆਪਣੇ ਦਮ ‘ਤੇ ਪਾਲੀਵੁੱਡ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ। ਕਿਉਂਕਿ ਹਾਰਡੀ ਸੰਧੂ ਨੇ ਕਦੇ ਵੀ ਕ੍ਰਿਕੇਟ ਨੂੰ ਆਪਣੇ ਪ੍ਰੋਫੈਸ਼ਨ ਦੇ ਵੱਜੋਂ ਨਹੀਂ ਸੀ ਚੁਣਿਆ ।ਕਿਸਮਤ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਈ ਸੀ । ਹਾਰਡੀ ਸੰਧੂ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਪਰ ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਆਪਣੇ ਪਰਿਵਾਰ ਦੇ ਬਾਰੇ ਕੁਝ ਸਾਂਝਾ ਕਰਦੇ ਹੋਣ । 

'In My Feelings': Harrdy Sandhu Postpones Gurugram Concert Due to rise in Air Pollution

ਹੋਰ ਪੜ੍ਹੋ : ਵਿਕਰਾਂਤ ਮੈਸੀ ਦੇ ਘਰ ਗੂੰਜੀ ਕਿਲਕਾਰੀ, ਬੇਟੇ ਦੇ ਬਣੇ ਪਿਤਾ

ਹੁਣ ਉਨ੍ਹਾਂ ਨੇ ਆਪਣੇ ਬੇਟੇ (Son Pics)ਦੇ ਨਾਲ ਪਹਿਲੀ ਵਾਰ ਆਪਣੀ ਤਸਵੀਰ ਨੂੰ ਸਾਂਝੀ ਕੀਤੀ ਹੈ। ਜਿਸ ‘ਚ ਪਿਉ ਪੁੱਤਰ ਦੀ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਹਾਰਡੀ ਸੰਧੂ ਨੇ ਲਿਖਿਆ ‘ਮੇਰਾ ਸ਼ੇਰ’। ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਟ ਕੀਤਾ ਹੈ। ਬੱਬਲ ਰਾਏ ਨੇ ਸਮਾਇਲੀ ਵਾਲਾ ਇਮੋਜੀ ਪੋਸਟ ਕੀਤਾ ਹੈ। ਜਦੋਂਕਿ ਜੱਸੀ ਗਿੱਲ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ।ਹਾਰਡੀ ਸੰਧੂ ਆਪਣੀ ਪਤਨੀ ਦੇ ਨਾਲ ਤਾਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ । 

Harrdy Sandhu Surprises Fans with Exciting New EP 'Pleasures'; Unveils Stunning First Look

ਹਾਰਡੀ ਸੰਧੂ ਪਟਿਆਲਾ ਦੇ ਹਨ ਜੰਮਪਲ 

ਹਾਰਡੀ ਸੰਧੂ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਹੈ।ਹਾਰਡੀ ਸੰਧੂ ਦਾ ਪਹਿਲਾ ਪਿਆਰ ਕ੍ਰਿਕੇਟ ਹੈ ਅਤੇ ਇਸੇ ਨੂੰ ਬਤੌਰ ਪ੍ਰੋਫੈਸ਼ਨ ਬਨਾਉਣ ਦਾ ਫੈਸਲਾ ਉਨ੍ਹਾਂ ਨੇ ਕੀਤਾ ਸੀ ਅਤੇ ਕਈ ਮੈਚ ਵੀ ਖੇਡੇ ਸਨ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਕ੍ਰਿਕੇਟ ਦੇ ਮੈਚ ‘ਚ ਉਨ੍ਹਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਪ੍ਰੋਫੈਸ਼ਨ ਦੇ ਤੌਰ ‘ਤੇ ਕੋਈ ਹੋਰ ਕਿੱਤਾ ਅਪਨਾਉਣ ਦੇ ਲਈ ਜ਼ੋਰ ਪਾਇਆ ਤਾਂ ਉਨ੍ਹਾਂ ਨੇ ਗਾਇਕੀ ਨੂੰ ਪੇਸ਼ੇ ਦੇ ਤੌਰ ‘ਤੇ ਅਪਨਾਉਣ ਦਾ ਫੈਸਲਾ ਲਿਆ ਅਤੇ ਇਸੇ ‘ਚ ਕਿਸਮਤ ਅਜ਼ਮਾਈ । ਗਾਇਕੀ ਦੇ ਖੇਤਰ ਵਿੱਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ । ਹਾਰਡੀ ਸੰਧੂ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਹ ਰਣਵੀਰ ਸਿੰਘ ਦੇ ਨਾਲ ਫ਼ਿਲਮ ‘83’ ‘ਚ ਅਦਾਕਾਰੀ ਕਰ ਚੁੱਕੇ ਹਨ ।

 

 

 

 

 

 

 

   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network