ਵਿਕਰਾਂਤ ਮੈਸੀ ਦੇ ਘਰ ਗੂੰਜੀ ਕਿਲਕਾਰੀ, ਬੇਟੇ ਦੇ ਬਣੇ ਪਿਤਾ

Reported by: PTC Punjabi Desk | Edited by: Shaminder  |  February 08th 2024 10:25 AM |  Updated: February 08th 2024 10:25 AM

ਵਿਕਰਾਂਤ ਮੈਸੀ ਦੇ ਘਰ ਗੂੰਜੀ ਕਿਲਕਾਰੀ, ਬੇਟੇ ਦੇ ਬਣੇ ਪਿਤਾ

ਵਿਕ੍ਰਾਂਤ ਮੈਸੀ (Vikrant Massey) ਪਿਤਾ ਬਣ ਗਏ ਹਨ । ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਜਿਉਂ ਹੀ ਉਨ੍ਹਾਂ ਨੇ ਇਸ ਖ਼ਬਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ । ਇਸ ਨੰਨ੍ਹੇ ਮਹਿਮਾਨ ਦੇ ਆਉਣ ਦੇ ਨਾਲ ਵਿਕਰਾਂਤ ਦਾ ਪਰਿਵਾਰ ਵੀ ਪੱਬਾਂ ਭਾਰ ਹੈ ਅਤੇ ਬੱਚੇ ਨੂੰ ਲੈ ਕੇ ਕਾਫੀ ਐਕਸਾਈਟਡ ਹੈ। ਹਾਲੇ ਜੋੜੀ ਦੇ ਵੱਲੋਂ ਆਪਣੇ ਬੱਚੇ ਦਾ ਚਿਹਰਾ ਰਿਵੀਲ ਨਹੀਂ ਕੀਤਾ ਗਿਆ ਹੈ।ਪਰ ਫੈਨਸ ਵੀ ਦੋਵਾਂ ਦੇ ਬੱਚੇ ਦੀ ਝਲਕ ਵੇਖਣ ਦੇ ਲਈ ਉਤਾਵਲੇ ਹਨ ।  

Just ahead of becoming a father, Vikrant Massey shares his feelings when he found out about Sheetal Thakur's pregnancy

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਬਚਪਨ ਕਦੇ ਨਹੀਂ ਸੀ ਪਾਏ ਨਵੇਂ ਕੱਪੜੇ, ਮਾਸੀ ਦੀ ਕੁੜੀ ਦੇ ਲੱਥੇ ਕੱਪੜੇ ਪਾ ਕੇ ਕਰਦੀ ਸੀ ਗੁਜ਼ਾਰਾ

2022 ‘ਚ ਹੋਇਆ ਸੀ ਵਿਆਹ 

ਸ਼ੀਤਲ ਠਾਕੁਰ ਅਤੇ ਵਿਕਰਾਂਤ ਮੈਸੀ ਨੇ 2022  ‘ਚ ਵਿਆਹ ਕਰਵਾਇਆ ਸੀ ।ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਇਸ ਵਿਆਹ ਨੂੰ ਜੋੜੀ ਦੇ ਵੱਲੋਂ ਕਾਫੀ ਨਿੱਜੀ ਰੱਖਿਆ ਗਿਆ ਸੀ ਅਤੇ ਪਹਾੜੀ ਰੀਤੀ ਰਿਵਾਜ਼ ਦੇ ਮੁਤਾਬਕ ਇਹ ਵਿਆਹ ਹੋਇਆ ਸੀ। 14 ਫਰਵਰੀ ਨੂੰ ਇਸ ਜੋੜੀ ਦੇ ਵਿਆਹ ਨੂੰ ਦੋ ਸਾਲ ਹੋ ਜਾਣਗੇ ਅਤੇ ਇਹ ਜੋੜੀ ਆਪਣੇ ਬੱਚੇ ਦੇ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਵੀ ਮਨਾਏਗੀ।ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਬੇਟੇ ਦਾ ਜਨਮ ਹੋਇਆ ਹੈ।

Vikrant Messay.jpg

ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ । ਬਾਰਵੀਂ ਫੇਲ੍ਹ ਦੇ ਲਈ ਉਨ੍ਹਾਂ ਨੂੰ ਬੈਸਟ ਕ੍ਰਿਟਿਕਸ ਦਾ ਅਵਾਰਡ ਵੀ ਮਿਲਿਆ ਹੈ। ਕਮਾਈ ਦੇ ਮਾਮਲੇ ‘ਚ ਵੀ ਇਸ ਫ਼ਿਲਮ ਨੇ ਰਿਕਾਰਡ ਤੋੜੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਫ਼ਿਲਮਾਂ ਵੀ ਕੀਤੀਆਂ ਹਨ।ਜਿਸ ‘ਚ ਲੁਟੇਰਾ, ਦਿਲ ਧੜਕਨੇ ਦੋ, ਰਾਮ ਪ੍ਰਸਾਦ ਕੀ ਤੇਰਵੀਂ, ਹਸੀਨ ਦਿਲਰੁਬਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।

ਉਨ੍ਹਾਂ ਦੀ ਪਤਨੀ ਸ਼ੀਤਲ ਠਾਕੁਰ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਸ਼ੀਤਲ ਠਾਕੁਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਫੈਨਸ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network