ਹੰਸ ਰਾਜ ਹੰਸ ਨੂੰ ਜਸਬੀਰ ਜੱਸੀ ਨੇ ਦਿੱਤਾ ਜਵਾਬ, ਵੀਡੀਓ ਸਾਂਝਾ ਕਰ ਆਖੀ ਵੱਡੀ ਗੱਲ

ਬੀਤੇ ਦਿਨ ਗਾਇਕ ਹੰਸ ਰਾਜ ਹੰਸ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਮਜ਼ਾਰਾਂ ‘ਤੇ ਗਾਉਣ ਵਾਸਤੇ ਬੁਲਾਉਂਦਾ ਹੀ ਨਹੀਂ ਤਾਂ ਐਂਵੇ ਘਰ ਬੈਠੇ ਹੀ ਆਖੀ ਜਾਂਦੇ ਹਨ ਕਿ ਉਹ ਮਜ਼ਾਰਾਂ ‘ਤੇ ਕਦੇ ਨਹੀਂ ਗਾਉਂਦੇ । ਹੁਣ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।

By  Shaminder November 7th 2023 11:14 AM

ਜਸਬੀਰ ਜੱਸੀ ਪਿਛਲੇ ਕਈ ਦਿਨਾਂ ਤੋਂ ਚਰਚਾ ‘ਚ ਹਨ । ਉਹ ਲਗਾਤਾਰ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਹੋਏ ਜਵਾਬ ਦੇ ਰਹੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾ ਤਾਂ ਮਜ਼ਾਰਾਂ ‘ਤੇ ਗਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਬਰਾਂ ਤੋਂ ਡਰ ਲੱਗਦਾ ਹੈ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੇ ਇਸ ਇੰਟਰਵਿਊ ‘ਤੇ ਸਵਾਲ ਚੁੱਕੇ ਸਨ ।

ਹੋਰ ਪੜ੍ਹੋ :  ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ

ਜਿਸ ਤੋਂ ਬਾਅਦ ਗਾਇਕ ਨੇ ਲਾਈਵ ਹੋ ਕੇ ਇਸ ਦਾ ਜਵਾਬ ਵੀ ਦਿੱਤਾ ਸੀ । ਬੀਤੇ ਦਿਨ ਗਾਇਕ ਹੰਸ ਰਾਜ ਹੰਸ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਮਜ਼ਾਰਾਂ ‘ਤੇ ਗਾਉਣ ਵਾਸਤੇ ਬੁਲਾਉਂਦਾ ਹੀ ਨਹੀਂ ਤਾਂ ਐਂਵੇ ਘਰ ਬੈਠੇ ਹੀ ਆਖੀ ਜਾਂਦੇ ਹਨ ਕਿ ਉਹ ਮਜ਼ਾਰਾਂ ‘ਤੇ ਕਦੇ ਨਹੀਂ ਗਾਉਂਦੇ । ਹੁਣ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।


ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਈ ਸਵਾਲ ਗਾਇਕ ਹੰਸ ਰਾਜ ਹੰਸ ਨੂੰ ਕੀਤੇ ਹਨ । ਤੁਸੀਂ ਵੀ ਸੁਣੋ ਜਸਬੀਰ ਜੱਸੀ ਵੱਲੋਂ ਸਾਂਝੇ ਕੀਤੇ ਵੀਡੀਓ ‘ਚ ੳੇੁਨ੍ਹਾਂ ਦੀ ਗੱਲਬਾਤ । 


ਜਸਬੀਰ ਜੱਸੀ ਨੇ ਦਿੱਤੇ ਕਈ ਹਿੱਟ ਗੀਤ 

 ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਫ਼ਿਲਮ ‘ਸਰਾਭਾ’ ‘ਚ ਅਦਾਕਾਰੀ ਵੀ ਕੀਤੀ ਹੈ । ਇਹ ਫ਼ਿਲਮ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਉਨ੍ਹਾਂ ਦੇ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਦਰਸਾਉਂਦੀ ਹੈ । 

View this post on Instagram

A post shared by Jassi (@jassijasbir)


 



Related Post