ਜਸਬੀਰ ਜੱਸੀ ਪੰਮੀ ਬਾਈ ਦੇ ਨਾਲ ਲਗਾ ਰਹੇ ਪਟਿਆਲੇ ਦੀ ਗੇੜੀ, ਵੀਡੀਓ ਕੀਤਾ ਸਾਂਝਾ
ਜਸਬੀਰ ਜੱਸੀ (Jasbir Jassi) ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਚੋਂ ਇੱਕ ਹਨ । ਸੋਸ਼ਲ ਮੀਡੀਆ ‘ਤੇ ਉਹ ਅਕਸਰ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ । ਇਨ੍ਹੀਂ ਦਿਨੀਂ ਉਹ ਪਟਿਆਲਾ ‘ਚ ਪਹੁੰਚੇ ਹੋਏ ਹਨ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ (Video Viral) ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਠੰਢ ਦਾ ਨਜ਼ਾਰਾ ਪੰਮੀ ਬਾਈ (Pammi Bai) ਦੇ ਨਾਲ ਪਟਿਆਲੇ ਦੀ ਗੇੜੀ…ਹਰਭਜਨ ਮਾਨ ਭਾਜੀ ਦਾ ਗਾਣਾ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਗਾਇਕ ਠੰਢ ਦੇ ਨਾਲ-ਨਾਲ ਚਾਹ ਦਾ ਵੀ ਮਜ਼ਾ ਲੈ ਰਹੇ ਹਨ ।
/ptc-punjabi/media/media_files/Mc4jJje3ngf20j4Drf4F.jpg)
ਹੋਰ ਪੜ੍ਹੋ : ਗਾਇਕ ਨਿੰਜਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਗਾਇਕ ਪੰਮੀ ਬਾਈ ਨੇ ਵੀ ਕੁਝ ਵੀਡੀਓ ਸਾਂਝੇ ਕੀਤੇ ਹਨ । ਜਿਸ ‘ਚ ਉਹ ਡਰਾਈਵਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
/ptc-punjabi/media/media_files/ysKpPneK5UawnKXcqtof.jpg)
ਗਾਇਕ ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਦਿਲ ਲੈ ਗਈ ਕੁੜੀ ਗੁਜਰਾਤ ਦੀ, ਕੁੜੀ ਜ਼ਹਿਰ ਦੀ ਪੁੜੀ, ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ, ਇੱਕ ਤਾਰਾ ਵੱਜਦਾ ਵੇ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਹਾਲ ਹੀ ‘ਚ ਜਸਬੀਰ ਜੱਸੀ ਫ਼ਿਲਮ ‘ਸਰਾਭਾ’ ‘ਚ ਵੀ ਅਦਾਕਾਰੀ ਕਰਦੇ ਦਿਖਾਈ ਦਿੱਤੇ ਸਨ।
View this post on Instagram
ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਜਸਬੀਰ ਜੱਸੀ
ਜਸਬੀਰ ਜੱਸੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਕੁਝ ਦਿਨ ਪਹਿਲਾਂ ਜਸਬੀਰ ਜੱਸੀ ਨੇ ਆਪਣੇ ਖ਼ਾਸ ਦੋਸਤ ਹਰਭਜਨ ਮਾਨ ਅਤੇ ਕਪਿਲ ਸ਼ਰਮਾ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ ।ਜਿਸ ਤੋਂ ਬਾਅਦ ਫੈਨਸ ਦੇ ਵੱਲੋਂ ਕਈ ਕਿਆਸ ਲਗਾਏ ਜਾ ਰਹੇ ਸਨ ਕਿ ਇਨ੍ਹਾਂ ਤਿੰਨਾਂ ਦੀ ਤਿੱਕੜੀ ਕੁਝ ਨਵਾਂ ਲੈ ਕੇ ਆ ਰਹੀ ਹੈ।