ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪਿੰਡ ਮਿਲਣ ਲਈ ਪਹੁੰਚੇ ਜਸਬੀਰ ਜੱਸੀ

Written by  Shaminder   |  January 11th 2024 03:51 PM  |  Updated: January 11th 2024 03:51 PM

ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਪਿੰਡ ਮਿਲਣ ਲਈ ਪਹੁੰਚੇ ਜਸਬੀਰ ਜੱਸੀ

ਜਸਬੀਰ ਜੱਸੀ (Jasbir Jassi)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋ ਇੱਕ ਹਨ ।ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦਾ ਨਜ਼ਾਰਾ ਵਿਖਾਈ ਦੇ ਰਿਹਾ ਹੈ। ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਰਾਸ਼ਿਦ ਖ਼ਾਨ ਦੇ ਗੀਤ ਦੇ ਨਾਲ ਸ਼ੇਅਰ ਕੀਤਾ ਹੈ। ਰਾਸ਼ਿਦ ਖ਼ਾਨ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ।

Jasbir jassi.jpg

ਹੋਰ ਪੜ੍ਹੋ : ਭਗਤੀ ਰੰਗ ‘ਚ ਰੰਗੇ ਨਜ਼ਰ ਆਏ ਰੌਸ਼ਨ ਪ੍ਰਿੰਸ, ਕੀ ਗਾਇਕੀ ਅਤੇ ਫ਼ਿਲਮੀ ਦੁਨੀਆ ਤੋਂ ਹੋ ਗਏ ਦੂਰ ! 

ਜਸਬੀਰ ਜੱਸੀ ਨੇ ਦਿੱਤੇ ਕਈ ਹਿੱਟ ਗੀਤ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਹੀਰ,ਕੋਕਾ ਤੇਰਾ ਕੁਝ ਕੁਝ ਕਹਿੰਦਾ, ਕੁੜੀ ਜ਼ਹਿਰ ਦੀ ਪੁੜੀ, ਦਿਲ ਲੈ ਗਈ ਕੁੜੀ ਗੁਜਰਾਤ ਦੀ, ਆ ਲੈ ਗਲ ਵਿੱਚ ਪਾ ਲੈ ਗਾਨੀ ਯਾਰ ਦੀ, ਇੱਕ ਤਾਰਾ ਵੱਜਦਾ ਵੇ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਜਸਬੀਰ ਜੱਸੀ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਕੁਝ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਫ਼ਿਲਮ ‘ਸਰਾਭਾ’ ‘ਚ ਵੀ ਕੰਮ ਕੀਤਾ ਹੈ। ਬੀਤੇ ਦਿਨੀਂ ਉਨ੍ਹਾਂ ਨੇ ਕਪਿਲ ਸ਼ਰਮਾ ਅਤੇ ਹਰਭਜਨ ਮਾਨ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਜਿਸ ਤੋਂ ਲੱਗਦਾ ਹੈ ਕਿ ਤਿੰਨਾਂ ਦੀ ਤਿੱਕੜੀ ਸ਼ਾਇਦ ਕਿਸੇ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। 

Jasbir jassi 3.jpgਬਿਆਨ ਨੂੰ ਲੈ ਕੇ ਜਸਬੀਰ ਜੱਸੀ ਰਹੇ ਚਰਚਾ ‘ਚ 

ਜਸਬੀਰ ਜੱਸੀ ਬੀਤੇ ਦਿਨੀਂ ਆਪਣੇ ਇੱਕ ਬਿਆਨ ਨੂੰ ਲੈ ਕੇ ਖੂਬ ਚਰਚਾ ‘ਚ ਰਹੇ ਹਨ । ਦਰਅਸਲ ਜਸਬੀਰ ਜੱਸੀ ਨੇ ਇੱਕ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾ ਤਾਂ ਮਜ਼ਾਰਾਂ ‘ਤੇ ਗਾਉਂਦੇ ਹਨ ਅਤੇ ਨਾ ਹੀ ਕਬਰਾਂ ਤੋਂ ਉਨ੍ਹਾਂ ਨੂੰ ਡਰ ਲੱਗਦਾ ਹੈ । ਇਸ ਬਿਆਨ ਤੋਂ ਬਾਅਦ ਕਈ ਗਾਇਕਾਂ ਨੇ ਵੀ ਉਨ੍ਹਾਂ ਨੂੰ ਸਵਾਲ ਕੀਤੇ ਸਨ ਅਤੇ ਗਾਇਕ ਨੇ ਲਾਈਵ ਹੋ ਕੇ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਸੀ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network