ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਸ਼ਰਮਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਵੀਰਾਂ ਨਾਲ ਸਰਦਾਰੀਆਂ’
ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਸ਼ਰਮਾ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਵੀਰਾਂ ਨਾਲ ਸਰਦਾਰੀਆਂ’
ਹਰਭਜਨ ਮਾਨ (Harbhajan Mann)ਇਨ੍ਹੀਂ ਦਿਨੀਂ ਪੰਜਾਬ ‘ਚ ਹਨ । ਜਿੱਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੇ ਹਨ । ਉੱਥੇ ਹੀ ਉਹ ਬੀਤੇ ਦਿਨ ਆਪਣੇ ਅਜ਼ੀਜ਼ ਦੋਸਤ ਜਸਬੀਰ ਜੱਸੀ ਨੂੰ ਵੀ ਮਿਲਣ ਪਹੁੰਚੇ । ਜਿਸ ਦੀਆਂ ਤਸਵੀਰਾਂ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ‘ਵੀਰਾਂ ਨਾਲ ਸਰਦਾਰੀਆਂ’। ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਹਰਭਜਨ ਮਾਨ ਦੇ ਨਾਲ-ਨਾਲ ਜਸਬੀਰ ਜੱਸੀ ਦੇ ਖ਼ਾਸ ਦੋਸਤ ਕਾਮੇਡੀਅਨ ਕਪਿਲ ਸ਼ਰਮਾ ਵੀ ਦਿਖਾਈ ਦੇ ਰਹੇ ਹਨ ।
/ptc-punjabi/media/media_files/CxeHfkdoVEY8Q0lXhDjk.jpg)
ਹੋਰ ਪੜ੍ਹੋ : ਐਲਵਿਸ਼ ਯਾਦਵ ਬਾਰੇ ਹੋਏ ਕਈ ਖੁਲਾਸੇ, ਗਾਣੇ ‘ਚ ਇਸਤੇਮਾਲ ਕੀਤੇ ਗਏ ਸੱਪ ਪੰਜਾਬ ‘ਚ ਮਿਲੇ
ਜਿਸ ਤੋਂ ਬਾਅਦ ਫੈਨਸ ਵੀ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਇਹ ਤਿੱਕੜੀ ਕੁਝ ਨਵਾਂ ਕਰਨ ਜਾ ਰਹੀ ਹੈ । ਕਿਉਂਕਿ ਬੀਤੇ ਦਿਨ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਪਿਲ ਸ਼ਰਮਾ ਦੇ ਪਰਿਵਾਰ ਦੇ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ ।
/ptc-punjabi/media/media_files/4YcfrmeQdlicgEmSdWPs.jpg)
ਜਸਬੀਰ ਜੱਸੀ ਅਤੇ ਹਰਭਜਨ ਮਾਨ ਵਧੀਆ ਦੋਸਤ
ਦੱਸ ਦਈਏ ਕਿ ਹਰਭਜਨ ਮਾਨ ਅਤੇ ਜਸਬੀਰ ਜੱਸੀ ਬਹੁਤ ਵਧੀਆ ਦੋਸਤ ਹਨ ।ਅਕਸਰ ਦੋਵੇਂ ਇੱਕਠੇ ਸਮਾਂ ਬਿਤਾਉੇਂਦੇ ਹੋਏ ਨਜ਼ਰ ਆਉਂਦੇ ਹਨ । ਦੋਵੇਂ ਗਾਇਕ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਰਭਜਨ ਮਾਨ ਨੇ ਤਾਂ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਪੰਜਾਬ ‘ਚ ਅੱਤਵਾਦ ਦੇ ਬੁਰੇ ਦੌਰ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜਿਤ ਕਰਨ ਦਾ ਸਿਹਰਾ ਹਰਭਜਨ ਮਾਨ ਨੂੰ ਹੀ ਜਾਂਦਾ ਹੈ। ਜਦੋਂਕਿ ਜਸਬੀਰ ਜੱਸੀ ਵੀ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਸਰਾਭਾ ਨਾਂਅ ਦੀ ਫ਼ਿਲਮ ‘ਚ ਵੀ ਇੱਕ ਕਿਰਦਾਰ ਨਿਭਾਇਆ ਹੈ। ਜਸਬੀਰ ਜੱਸੀ ਕੁਝ ਸਮਾਂ ਪਹਿਲਾਂ ਆਪਣੇ ਵੱਲੋਂ ਮਜ਼ਾਰਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ । ਇਸ ਮੁੱਦੇ ‘ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਜਿਸ ਦਾ ਜਵਾਬ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦਿੱਤਾ ਸੀ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
