ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਸ਼ਰਮਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  January 04th 2024 11:23 AM  |  Updated: January 04th 2024 11:23 AM

ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਸ਼ਰਮਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

ਹਰਭਜਨ ਮਾਨ (Harbhajan Mann) ਨੇ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ  । ਜਿਸ ਦੀਆਂ ਤਸਵੀਰਾਂ ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ  ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਹਰਭਜਨ ਮਾਨ ਆਪਣੀ ਪਤਨੀ ਹਰਮਨ ਮਾਨ ਦੇ ਨਾਲ ਕਪਿਲ ਅਤੇ ਗਿੰਨੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Harman Mann and Ginni Chathrath.jpg

ਹੋਰ ਪੜ੍ਹੋ : ਪੰਜਾਬੀ ਗਾਇਕ ਜੈਜ਼ੀ ਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਹਰਮਨ ਮਾਨ ਨੇ ਇਸ ਜੋੜੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਇਸ ਅਦਭੁਤ ਨਿਮਰ ਅਤੇ ਨਿੱਘੇ ਜੋੜੇ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ । ਅਸੀਂ ਸਭ ਨੇ ਇੱਕਠਿਆਂ ਸ਼ਾਨਦਾਰ ਖਾਣੇ ਅਤੇ ਬਹੁਤ ਸਾਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਅਜਿਹੀਆਂ ਬਹੁਤ ਸਾਰੀਆਂ ਯਾਦਾਂ ਨੂੰ ਸਥਾਈ ਬਨਾਉਣ ਦੀ ਉਡੀਕ ‘ਚ’।ਹਰਮਨ ਮਾਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਹਰਭਜਨ ਮਾਨ ਦੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

Kapil Sharma And Harbhajan Mann.jpg

ਕਪਿਲ ਸ਼ਰਮਾ ਦਾ ਵਰਕ ਫ੍ਰੰਟ 

ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਗਾਇਕੀ ਦੇ ਖੇਤਰ ‘ਚ ਆਉਣਾ ਚਾਹੁੰਦੇ ਸਨ । ਪਰ ਕਿਸਮਤ ਉਨ੍ਹਾਂ ਨੂੰ ਕਾਮੇਡੀ ਵਾਲੇ ਪਾਸੇ ਲੈ ਆਈ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਨਿੱਜੀ ਟੀਵੀ ਚੈਨਲ ‘ਤੇ ਛੋਟੇ ਮੋਟੇ ਕਾਮੇਡੀ ਸ਼ੋਅ ਕੀਤੇ । ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਫਟਰ ਚੈਲੇਂਜ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਥੋਂ ਹੀ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ । ਜਿਸ ਤੋਂ ਬਾਅਦ ਹੁਣ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਦੇ ਜ਼ਰੀਏ ਲੱਖਾਂ ਰੁਪਏ ਕਮਾਉਂਦੇ ਹਨ । ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਕਪਿਲ ਸ਼ਰਮਾ ਨੂੰ ਜੇ ਬਹੁਮੁਖੀ ਪ੍ਰਤਿਭਾ ਦਾ ਧਨੀ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ । ਜਿੱਥੇ ਉਹ ਆਪਣੀ ਵਧੀਆ ਕਾਮੇਡੀ ਦੇ ਲਈ ਜਾਣੇ ਜਾਂਦੇ ਹਨ, ਉਥੇ ਹੀ ਵਧੀਆ ਗਾਇਕੀ ਅਤੇ  ਅਦਾਕਾਰੀ ਦੇ ਵੀ ਉਹ ਮਾਲਕ ਹਨ ।ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਦੋਵੇਂ ਦੋ ਬੱਚਿਆਂ ਦੇ ਮਾਪੇ ਬਣ ਚੁੱਕੇ ਹਨ । ਦੋਵਾਂ ਦੇ ਘਰ ਪਹਿਲਾਂ ਧੀ ਅਨਾਇਰਾ ਦਾ ਜਨਮ ਹੋਇਆ ਅਤੇ ਇਸ ਤੋਂ ਬਾਅਦ ਪੁੱਤਰ ਨੇ ਜਨਮ ਲਿਆ ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network