ਪੰਜਾਬੀ ਸਿਰਫ਼ ਕਾਮੇਡੀਅਨ ਹੀ ਨਹੀਂ, ਆਪਣੇ ਕੰਮ ਨਾਲ ਕਰ ਸਕਦੇ ਨੇ ਪ੍ਰਭਾਵਿਤ, ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦੀ ਸਰਦਾਰਾਂ ਪ੍ਰਤੀ ਸੋਚ ਬਦਲਣ ਦੀ ਕੀਤੀ ਤਾਰੀਫ

ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ‘ਪੰਜਾਬ ‘ਚ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਬਾਲੀਵੁੱਡ ਫ਼ਿਲਮਾਂ ‘ਚ ਸਰਦਾਰਾਂ ਦੇ ਕਿਰਦਾਰਾਂ ਨੂੰ ਕਾਮੇਡੀਅਨ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ । ਪਰ ਦਿਲਜੀਤ ਦੋਸਾਂਝ ਨੇ ਆਪਣੀਆ ਫ਼ਿਲਮਾਂ ਦੇ ਰਾਹੀਂ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਸਿਰਫ਼ ਕਾਮੇਡੀਅਨ ਹੀ ਨਹੀਂ, ਬਲਕਿ ਆਪਣੀ ਅਦਾਕਾਰੀ ਦੇ ਨਾਲ ਵੀ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ।

By  Shaminder April 19th 2023 01:19 PM

ਜੱਸੀ ਗਿੱਲ (Jassie Gill) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਹਨ । ਉਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਜੱਸੀ ਗਿੱਲ ਨੇ ਇੱਕ ਇੰਟਰਵਿਊ ‘ਚ ਜਿੱਥੇ ਆਪਣੀ ਪ੍ਰਮੋਸ਼ਨ ਕੀਤੀ । ਉੱਥੇ ਹੀ ਪੰਜਾਬੀਆਂ ਦੇ ਹਾਸੋਹੀਣੇ ਕਿਰਦਾਰਾਂ ਦੇ ਤੌਰ ‘ਤੇ ਪੇਸ਼ ਕੀਤੇ ਜਾਣ ਤੇ ਇਸ ਧਾਰਨਾ ਨੂੰ ਬਦਲਣ ਦਾ ਕ੍ਰੇਡਿਟ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਦਿੱਤਾ ਹੈ । 


ਹੋਰ ਪੜ੍ਹੋ : ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਪ੍ਰਸ਼ੰਸਕ ਵੀ ਹੋਏ ਪੱਬਾਂ ਭਾਰ

View this post on Instagram

A post shared by Coachella (@coachella)


ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦਾ ਕੀਤਾ ਧੰਨਵਾਦ 

ਜੱਸੀ ਗਿੱਲ ਨੇ ਦਿਲਜੀਤ ਦੋਸਾਂਝ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ‘ਪੰਜਾਬ ‘ਚ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਬਾਲੀਵੁੱਡ ਫ਼ਿਲਮਾਂ ‘ਚ ਸਰਦਾਰਾਂ ਦੇ ਕਿਰਦਾਰਾਂ ਨੂੰ ਕਾਮੇਡੀਅਨ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ ।


ਪਰ ਦਿਲਜੀਤ ਦੋਸਾਂਝ ਨੇ ਆਪਣੀਆ ਫ਼ਿਲਮਾਂ ਦੇ ਰਾਹੀਂ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਸਿਰਫ਼ ਕਾਮੇਡੀਅਨ ਹੀ ਨਹੀਂ, ਬਲਕਿ ਆਪਣੀ ਅਦਾਕਾਰੀ ਦੇ ਨਾਲ ਵੀ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਨਾਲ ਹੀ ਉਹ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਵੀ ਲੋਕਾਂ ਨੰ ਇੰਪ੍ਰੈੱਸ ਕਰ ਸਕਦੇ ਹਨ । ਇਸ ਲਈ ਮੈਂ ਦਿਲਜੀਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ’। 


ਜੱਸੀ ਗਿੱਲ ਨੇ ਬਤੌਰ ਗਾਇਕ ਕੀਤੀ ਸੀ ਕਰੀਅਰ ਦੀ ਸ਼ੁਰੂਆਤ 

ਜੱਸੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਫ਼ਿਲਮ ਮਿਸਟਰ ਐਂਡ ਮਿਸਿਜ਼ ੪੨੦ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਰੁਖ ਕੀਤਾ ਅਤੇ ਬਾਲੀਵੁੱਡ ਫ਼ਿਲਮ ‘ਹੈਪੀ ਫਿਰ ਸੇ ਭਾਗ ਜਾਏਗੀ’ ਅਤੇ ਕੰਗਨਾ ਰਣੌਤ ਦੇ ਨਾਲ ਫ਼ਿਲਮ ‘ਪੰਗਾ’ ‘ਚ ਵੀ ਕੰਮ ਕੀਤਾ ਹੈ । 

View this post on Instagram

A post shared by Jassie Gill (@jassie.gill)




Related Post