ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਪ੍ਰਸ਼ੰਸਕ ਵੀ ਹੋਏ ਪੱਬਾਂ ਭਾਰ

ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਅਦਾਕਾਰ ਇਰਫਾਨ ਖ਼ਾਨ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਪਰ ਉਹ ਅਦਾਕਾਰੀ ਦੇ ਕਾਰਨ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਹੀ ਜਿਉਂਦੇ ਰਹਿਣਗੇ । ਉਨ੍ਹਾਂ ਦੀ ਆਖਰੀ ਫ਼ਿਲਮ ‘ਦਾ ਸੌਂਗ ਆਫ ਸਕੌਰਪੀਅਨ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

Written by  Shaminder   |  April 19th 2023 12:13 PM  |  Updated: April 19th 2023 12:13 PM

ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਆਖਰੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼, ਪ੍ਰਸ਼ੰਸਕ ਵੀ ਹੋਏ ਪੱਬਾਂ ਭਾਰ

ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਅਦਾਕਾਰ ਇਰਫਾਨ ਖ਼ਾਨ (Irfan Khan) ਬੇਸ਼ੱਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਪਰ ਉਹ ਅਦਾਕਾਰੀ ਦੇ ਕਾਰਨ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਹੀ ਜਿਉਂਦੇ ਰਹਿਣਗੇ । ਉਨ੍ਹਾਂ ਦੀ ਆਖਰੀ  ਫ਼ਿਲਮ ‘ਦਾ ਸੌਂਗ ਆਫ ਸਕੌਰਪੀਅਨ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ਅਤੇ ਬੜੀ ਹੀ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ । 

ਹੋਰ ਪੜ੍ਹੋ :  ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ

28 ਅਪ੍ਰੈਲ ਨੂੰ ਸਿਨੇਮਾਂ ਘਰਾਂ ‘ਚ ਹੋਵੇਗੀ ਰਿਲੀਜ਼ 

ਇਰਫਾਨ ਖ਼ਾਨ ਦੀ ਫ਼ਿਲਮ ‘ਦਾ ਸੌਂਗ ਆਫ ਸਕੌਰਪੀਅਨ’ ਵੱਡੇ ਪਰਦੇ ‘ਤੇ 28  ਅਪ੍ਰੈਲ ਨੂੰ ਤੁਹਾਨੂੰ ਵੇਖਣ ਨੂੰ ਮਿਲੇਗੀ ।ਮੀਡੀਆ ਰਿਪੋਰਟਸ ਮੁਤਾਬਕ  ਇਸ ਫ਼ਿਲਮ ‘ਚ ਇਰਫਾਨ ਖ਼ਾਨ ਦੇ ਨਾਲ ਵਹੀਦਾ ਰਹਿਮਾਨ ਨਜ਼ਰ ਆਉਣਗੇ । ਫ਼ਿਲਮ ‘ਚ ਇਰਫਾਨ ਖ਼ਾਨ ਇੱਕ ਊਠ ਵਪਾਰੀ ਦੀ ਭੂਮਿਕਾ ‘ਚ ਨਜ਼ਰ ਆਉਣਗੇ ।

ਦੱਸ ਦਈਏ ਕਿ 28 ਅਪ੍ਰੈਲ ਨੂੰ ਇਰਫਾਨ ਖ਼ਾਨ ਦੀ ਤੀਜੀ ਬਰਸੀ ਹੈ ਅਤੇ ਇਸ ਮੌਕੇ ‘ਤੇ ਫ਼ਿਲਮ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕਰਕੇ ਫ਼ਿਲਮ ਨਿਰਮਾਤਾਵਾਂ ਨੇ ਮਰਹੂਮ ਅਦਾਕਾਰ ਦੇ ਫੈਨਸ ਨੂੰ ਤੋਹਫ਼ਾ ਦਿੱਤਾ ਹੈ । 

ਇਰਫਾਨ ਖ਼ਾਨ ਦੀਆਂ ਯਾਦਗਾਰ ਫ਼ਿਲਮਾਂ 

ਇਰਫਾਨ ਖ਼ਾਨ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਪਾਨ ਸਿੰਘ ਤੋਮਰ, ਅੰਗਰੇਜ਼ੀ ਮੀਡੀਅਮ, ਕਾਰਵਾਂ, ਬਲੈਕਮੇਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network