ਜੱਸੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪੁੱਤਰ ਦੇ ਨਾਲ ਖੇਡਦੇ ਆਏ ਨਜ਼ਰ

By  Shaminder February 14th 2024 02:03 PM

  ਜੱਸੀ ਗਿੱਲ (Jassie Gill) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ।ਉਹ ਸੋਸ਼ਲ ਮੀਡੀਆਂ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰੋਫੈਸ਼ਨ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਆਪਣੇ ਬੇਟੇ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । 

Jassie Gill with son.jpg

ਹੋਰ ਪੜ੍ਹੋ : ਮਧੂਬਾਲਾ ਦਾ ਅੱਜ ਹੈ ਜਨਮ ਦਿਨ, ਮੁਸਲਿਮ ਪਰਿਵਾਰ ਤੋਂ ਹੋਣ ਦੇ ਬਾਵਜੂਦ ‘ਜਪੁਜੀ ਸਾਹਿਬ’ ਦਾ ਹਮੇਸ਼ਾ ਕਰਦੀ ਸੀ ਪਾਠ

ਕੁਝ ਮਹੀਨੇ ਪਹਿਲਾਂ ਹੋਇਆ ਬੇਟੇ ਦਾ ਜਨਮ 

ਜੱਸੀ ਗਿੱਲ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਹੈ । ਜਿਸ ਦਾ ਖੁਲਾਸਾ ਉਨ੍ਹਾਂ ਨੇ ਉਦੋਂ ਕੀਤਾ ਸੀ, ਜਦੋਂ ਉਨ੍ਹਾਂ ਦਾ ਪੁੱਤਰ ਛੇ ਮਹੀਨੇ ਦਾ ਹੋਇਆ ਸੀ । ਉਨ੍ਹਾਂ ਨੇ  ਇਸੇ ਸਾਲ ਆਪਣੇ ਪੁੱਤਰ ਦੀ ਲੋਹੜੀ ਮਨਾਈ ਹੈ।ਜੱਸੀ ਗਿੱਲ ਦੀ ਇਸ ਤੋਂ ਪਹਿਲਾਂ ਇੱਕ ਧੀ ਵੀ ਹੈ ਜਿਸ ਦੇ ਨਾਲ ਅਕਸਰ ਗਾਇਕ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ।  

Jassie Gill With Daughter.jpg
ਜੱਸੀ ਗਿੱਲ ਦਾ ਵਰਕ ਫ੍ਰੰਟ 

ਜੱਸੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਹੁਣ ਤੱਕ ਉਹ ਮਿਸਿਜ਼ ਐਂਡ ਮਿਸੇਜ਼ 420, ਹਾਈਐਂਡ ਯਾਰੀਆਂ, ਸਰਗੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ।

View this post on Instagram

A post shared by Jassie Gill (@jassie.gill)

 ਜਿਸ ‘ਚ ਕੰਗਨਾ ਰਣੌਤ ਦੇ  ਨਾਲ ‘ਪੰਗਾ’ ਅਤੇ ਸਲਮਾਨ ਖ਼ਾਨ ਦੇ ਫ਼ਿਲਮ ‘ਕਿਸੀ ਕਾ ਭਾਈ,ਕਿਸੀ ਕੀ ਜਾਨ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਆਉਣ ਵਾਲੇ ਦਿਨਾਂ ‘ਚ ਜੱਸੀ ਗਿੱਲ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।ਦੱਸ ਦਈਏ ਕਿ ਜੱਸੀ ਗਿੱਲ ਨੇ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ । ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ ।



Related Post