ਜਸਵਿੰਦਰ ਬਰਾੜ ਨੇ ਨਿੱਕੇ ਸਿੱਧੂ ਮੂਸੇਵਾਲਾ ਦੇ ਨਾਲ ਸਾਂਝੀ ਕੀਤੀ ਤਸਵੀਰ,ਕਿਹਾ ‘ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਤੁਸੀਂ ਲੱਖਾਂ ਕਰੋੜਾਂ ਦਿਲਾਂ ਦੀਆਂ ਅਰਦਾਸਾਂ ਕਬੂਲ ਕਰੀਆਂ'
ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਇੱਕ ਵਾਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ । ਬਾਪੂ ਬਲਕੌਰ ਸਿੰਘ ਸਿੱਧੂ (Balkaur sidhu) ਦੀ ਸੁੰਨੀ ਹਵੇਲੀ ਕਿਲਕਾਰੀਆਂ ਦੇ ਨਾਲ ਗੂੰਜ ਉੱਠੀ ਹੈ । ਕਿਉਂਕਿ ਸਿੱਧੂ ਨਿੱਕੇ ਪੈਰੀਂ ਆਪਣੇ ਘਰ ਮੁੜ ਆਇਆ ਹੈ । ਜੀ ਹਾਂ ਬੀਤੇ ਦਿਨ ਮਾਤਾ ਚਰਨ ਕੌਰ (Charan kaur) ਦੇ ਘਰ ਪੁੱਤਰ ਨੇ ਜਨਮ (Baby Boy) ਲਿਆ ਹੈ । ਜਿਸ ਨੂੰ ਲੈ ਕੇ ਸਿੱਧੂ ਪਰਿਵਾਰ ਪੱਬਾਂ ਭਾਰ ਹੈ । ਹਵੇਲੀ ‘ਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਇਸ ਨਿੱਕੇ ਸਿੱਧੂ ਦਾ ਸੁਆਗਤ ਹਰ ਕਿਸੇ ਨੇ ਦਿਲ ਖੋਲ੍ਹ ਕੇ ਕੀਤਾ ਹੈ । ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਗੀਤਾਂ ‘ਤੇ ਪਿੰਡ ਦੇ ਲੋਕਾਂ ਨੇ ਖੂਬ ਭੰਗੜੇ ਪਾਏ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਲੱਖਾਂ ਲੋਕਾਂ ਦੀਆਂ ਅਰਦਾਸਾਂ ਉਸ ਪ੍ਰਮਾਤਮਾ ਦੇ ਘਰ ਕਬੂਲ ਹੋਈਆਂ ਹਨ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦੇਸ਼ ਵਿਦੇਸ਼ ‘ਚੋਂ ਵਧਾਈਆਂ ਮਿਲ ਰਹੀਆਂ ਹਨ ।
/ptc-punjabi/media/media_files/nEBh7QgVZC1yqclG9PyA.jpg)
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਭੂਆ ਜਸਵਿੰਦਰ ਬਰਾੜ ਖੁਸ਼ੀ ‘ਚ ਹੋਏ ਖੀਵੇ
ਜਸਵਿੰਦਰ ਬਰਾੜ ਵੀ ਜਿਉਂ ਹੀ ਭਤੀਜੇ ਦੇ ਜਨਮ ਦੀ ਖੁਸ਼ੀ ਮਿਲੀ ਤਾਂ ਤੁਰੰਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ। ਜਿੱਥੇ ਗਾਇਕਾ ਨੇ ਆਪਣੇ ਨਵ-ਜਨਮੇ ਭਤੀਜੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ । ਇਸ ਦੇ ਨਾਲ ਹੀ ਗਾਇਕਾ ਨੇ ਇਸ ਤਸਵੀਰ ਦੇ ਨਾਲ ਖੂਬਸੂਰਤ ਕੈਪਸ਼ਨ ਵੀ ਸਾਂਝਾ ਕੀਤਾ ਹੈ। ਗਾਇਕਾ ਨੇ ਲਿਖਿਆ ‘ਸੱਚੇ ਪਾਤਸ਼ਾਹ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਤੁਸੀਂ ਸ਼ੁੱਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀਆਂ ਅਰਦਾਸਾਂ ਕਬੂਲ ਕਰੀਆਂ ‘।
ਜਸਵਿੰਦਰ ਬਰਾੜ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਤੇ ਨਿੱਕੇ ਸਿੱਧੂ ਦੇ ਜਨਮ ਦੀ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਜਸਵਿੰਦਰ ਬਰਾੜ ਨੇ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਵੀ ਰਿਲੀਜ਼ ਕੀਤਾ ਸੀ ।ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਹ ਗੀਤ ਡੈਡੀਕੇਟ ਕਰਦੇ ਹੋਏ ਕਿਹਾ ਸੀ ਕਿ ਤੂੰ ਵੱਡੇ ਪੈਰੀਂ ਇਸ ਜਹਾਨ ਤੋਂ ਗਿਆ ਹੈਂ ਅਤੇ ਨਿੱਕੇ ਪੈਰੀਂ ਮੁੜ ਕੇ ਵਾਪਸ ਆ ਜਾ । ਜਿਸ ਤੋਂ ਬਾਅਦ ਉਸ ਪ੍ਰਮਾਤਮਾ ਦੇ ਘਰ ‘ਚ ਸਭ ਦੀ ਅਰਦਾਸ ਕਬੂਲੀ ਗਈ ਹੈ।
View this post on Instagram