ਹਰ ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਮਰਹੂਮ ਗਾਇਕ ਦੇ ਵਾਲਾਂ ‘ਚ ਕਰਦੀ ਸੀ ਕੰਘੀ

Reported by: PTC Punjabi Desk | Edited by: Shaminder  |  March 13th 2024 12:02 PM |  Updated: March 13th 2024 12:02 PM

ਹਰ ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਮਰਹੂਮ ਗਾਇਕ ਦੇ ਵਾਲਾਂ ‘ਚ ਕਰਦੀ ਸੀ ਕੰਘੀ

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਹਨ । ਪਰ ਲੋਕਾਂ ਦੇ ਦਿਲਾਂ ‘ਚ ਉਹ ਅੱਜ ਵੀ ਜਿਉਂਦੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀ ਇੱਕ ਗੱਲ ਦੱਸਣ ਜਾ ਰਹੇ ਹਾਂ ।ਜਿਸ ਦਾ ਖੁਲਾਸਾ ਖੁਦ ਮਰਹੂਮ ਗਾਇਕ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ । ਸੋਨਮ ਬਾਜਵਾ ਦੇ ਇੱਕ ਸ਼ੋਅ ‘ਚ ਗਾਇਕ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਚਰਨ ਕੌਰ ਹਮੇਸ਼ਾ ਹੀ ਉਸ ਦੇ ਵਾਲਾਂ ਦੀ ਸਾਂਭ ਸੰਭਾਲ ਦੇ ਵੱਲ ਧਿਆਨ ਦਿੰਦੀ ਸੀ । ਹਰ ਸ਼ੋਅ ਤੋਂ ਪਹਿਲਾਂ ਉਨ੍ਹਾਂ ਦੇ ਵਾਲਾਂ ‘ਚ ਕੰਘੀ ਕਰਦੀ ਸੀ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੇ ਬਹੁਤ ਨਜ਼ਦੀਕ ਸੀ ।ਆਪਣੀ ਮਾਂ ਨੂੰ ਸਮਰਪਿਤ ਗੀਤ ‘ਡੀਅਰ ਮਾਮਾ’ ਵੀ ਕੱਢਿਆ ਸੀ । 

Sidhu Moose wala Father Balkaur sidhu birthday.jpg

ਹੋਰ ਪੜ੍ਹੋ : ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਵੀ ਹੋਏ ‘ਸਾਗਰ ਦੀ ਵਹੁਟੀ’ ਦੇ ਫੈਨ, ਵੇਖੋ ਮਜ਼ੇਦਾਰ ਵੀਡੀਓ

ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਉਸ ਸਮੇਂ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਪਿੰਡ ਜਵਾਹਰਕੇ ਵਿਖੇ ਜਾ ਰਿਹਾ ਸੀ । ਜਿਸ ਤੋਂ ਬਾਅਦ ਦੁਨੀਆ ਭਰ ‘ਚ ਬੈਠੇ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਰੋਸ ਦੀ ਲਹਿਰ ਪਾਈ ਪਾਈ ਗਈ ਅਤੇ ਲੋਕ ਇਸ ਕਤਲ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ।  

Sidhu Moose wala 455.jpgਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕੁਝ ਕੁ ਸਾਲਾਂ ਦੇ ਮਿਊਜ਼ਿਕ ਕਰੀਅਰ ‘ਚ ਸੰਗੀਤ ਜਗਤ ‘ਚ ਵੱਡੀ ਪਛਾਣ ਬਣਾ ਲਈ ਸੀ । ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਨੂੰ ਪਛਾਣ ਮਿਲੀ ਸੀ ।ਗੋਰੇ ਕਾਲੇ ਹਰ ਕੋਈ ਉਨ੍ਹਾਂ ਦੇ ਗੀਤਾਂ ‘ਤੇ ਝੂਮਦਾ ਨਜ਼ਰ ਆਉਂਦਾ ਸੀ। ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਸੀ ।ਉਹ ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਸਨ ।ਉਹ ਆਪਣੇ ਗੀਤਾਂ ‘ਚ ਸਮਾਜ ਦੀ ਸਚਾਈ ਨੂੰ ਬਿਆਨ ਕਰਦੇ ਸਨ ਅਤੇ ਬੇਬਾਕੀ ਦੇ ਨਾਲ ਗੀਤਾਂ ਦੇ ਜ਼ਰੀਏ ਜਵਾਬ ਦਿੰਦੇ ਸਨ ।ਜੋ ਕਿ   ਵਿਰੋਧੀਆਂ ਨੂੰ ਰਾਸ ਨਹੀਂ ਸੀ ਆਉਂਦਾ ।

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network