ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਵੀ ਹੋਏ ‘ਸਾਗਰ ਦੀ ਵਹੁਟੀ’ ਦੇ ਫੈਨ, ਵੇਖੋ ਮਜ਼ੇਦਾਰ ਵੀਡੀਓ

Reported by: PTC Punjabi Desk | Edited by: Shaminder  |  March 13th 2024 11:05 AM |  Updated: March 13th 2024 11:05 AM

ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਵੀ ਹੋਏ ‘ਸਾਗਰ ਦੀ ਵਹੁਟੀ’ ਦੇ ਫੈਨ, ਵੇਖੋ ਮਜ਼ੇਦਾਰ ਵੀਡੀਓ

 ‘ਸਾਗਰ ਦੀ ਵਹੁਟੀ’ (Sagar Di Vohti) ਗੀਤ ਇਨ੍ਹੀਂ ਦਿਨੀਂ ਟ੍ਰੈਂਡਿੰਗ ‘ਚ ਚੱਲ ਰਿਹਾ ਹੈ । ਜਿੱਥੇ ਪੰਜਾਬ ‘ਚ ਆਮ ਲੋਕ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ । ਉੱਥੇ ਹੀ ਹੁਣ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ‘ਤੇ ਧੜਾਧੜ ਵੀਡੀਓ ਬਣਾ ਰਹੇ ਹਨ । ਹੁਣ ਗਿੱਪੀ ਗਰੇਵਾਲ, (Gippy Grewal) ਹਿਮਾਂਸ਼ੀ ਖੁਰਾਣਾ ਅਤੇ ਨੀਰੂ ਬਾਜਵਾ ਦੇ ਮਜ਼ੇਦਾਰ ਵੀਡੀਓ ਸਾਹਮਣੇ ਆਏ ਹਨ । 

Gippy Grewal 3.jpg

ਗਿੱਪੀ ਗਰੇਵਾਲ ਦਾ ਵੀਡੀਓ 

ਗਿੱਪੀ ਗਰੇਵਾਲ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਵੀਡੀਓ ਬਣਾਇਆ ਹੈ । ਇਸ ‘ਚ ਉਹ ਛੋਟੀ ਕਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਗਰ ਦੀ ਵਹੁਟੀ ਨਾਲ ਕੋਈ ਲੈਣਾ ਦੇਣਾ ਨਹੀਂ,ਸਿਰਫ਼ ਫਨ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।  

ਹਿਮਾਂਸ਼ੀ ਖੁਰਾਣਾ ਨੇ ਵੀ ਕੀਤੀ ਮਸਤੀ 

 ਹਿਮਾਂਸ਼ੀ ਖੁਰਾਣਾ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ । ਅਦਾਕਾਰਾ ਹਿਮਾਂਸ਼ੀ ਖੁਰਾਣਾ ਸਕੂਟਰ ‘ਤੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਉਸ ਦੀ ਦੋਸਤ ਵੀ ਨਜ਼ਰ ਆ ਰਹੀ ਹੈ । 

Himanshi.jpg

ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਵੀ ਬਣਾਇਆ ਵੀਡੀਓ 

 ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਵੀ ‘ਸਾਗਰ ਦੀ ਵਹੁਟੀ’ ਗੀਤ ‘ਤੇ ਮਜ਼ੇਦਾਰ ਵੀਡੀਓ ਬਣਾਇਆ ਹੈ। ਵੀਡੀਓ ‘ਚ ਜੈਸਮੀਨ ਜੱਸੀ ਨੂੰ ਕਹਿੰਦੇ ਹਨ ਕਿ ਜਲਦੀ ਜਲਦੀ ਉਨ੍ਹਾਂ ਨੂੰ ਵੀ ਡਰਾਈਵਰੀ ਸਿਖਾਓ। ਦੱਸ ਦਈਏ ਕਿ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦਾ ਇਹ ਗੀਤ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ।

ਪਰ ਇਨ੍ਹੀਂ  ਦਿਨੀਂ ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਅਤੇ ਹਰ ਕੋਈ ਇਸ ਗੀਤ ‘ਤੇ ਵੀਡੀਓ ਬਣਾ ਰਿਹਾ ਹੈ। ਭਾਵੇਂ ਉਹ ਆਮ ਲੋਕ ਹੋਣ ਜਾਂ ਫਿਰ ਸੈਲੀਬ੍ਰੇਟੀਜ਼, ਹਰ ਕੋਈ ਇਸ ਗੀਤ ਤੇ ਵੀਡੀਓ ਬਣਾ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਕਲਾਕਾਰਾਂ ਦੀ ਇੰਟਰੳਵਿਊ ਵੀ ਲੋਕ ਕਰ ਰਹੇ ਹਨ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network