ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦਾ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Reported by: PTC Punjabi Desk | Edited by: Shaminder  |  March 09th 2024 10:19 AM |  Updated: March 09th 2024 10:19 AM

ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦਾ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਗਿੱਪੀ ਗਰੇਵਾਲ (Gippy Grewal) ਅਤੇ ਸਰਗੁਨ ਮਹਿਤਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਰੂਪੀ ਗਿੱਲ ਵੀ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਦੋਵਾਂ ਦਾ ਇੱਕ ਵੀਡੀਓ (Funny Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਖਾਣੇ ਦਾ ਅਨੰਦ ਮਾਣ ਰਹੇ ਨੇ । ਗਿੱਪੀ ਗਰੇਵਾਲ ਪੁੱਛਦੇ ਹਨ ਕਿ ਖਾਣਾ ਤੇਰੀ ਮਾਂ ਨੇ ਬਣਾਇਆ ਹੈ । ਜਿਸ ‘ਤੇ ਸਰਗੁਨ ਮਹਿਤਾ ਕਹਿੰਦੀ ਹੈ ਕਿ ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਜਵਾਬ ਦਿੰਦੇ ਹਨ ਕਿ ਪਹਿਲਾਂ ਖਾਣੇ ਚੋਂ ਕਾਲਾ ਵਾਲ ਨਿਕਲਦਾ ਸੀ ਅੱਜ ਚਿੱਟਾ ਵਾਲ ਨਿਕਲਿਆ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਵੀਡੀਓ ਫੈਨਸ ਨੂੰ ਪਸੰਦ ਆ ਰਿਹਾ ਹੈ। 

Sargun-Gippy

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

15 ਮਾਰਚ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ 

ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਫ਼ਿਲਮ ੧੫ ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਅਤੇ ਗਿੱਪੀ ਗਰੇਵਾਲ ਇੱਕਠੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

Gippy Grewal 3.jpg

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ (Pollywood) ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਹਾਲਾਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ । ਪਰ ਹੌਲੀ ਹੌਲੀ ਉਹਨਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਫ਼ਿਲਮਾਂ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ ।

ਜਲਦ ਹੀ ਗਿੱਪੀ ਗਰੇਵਾਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਨਾਲ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ‘ਚ ਵੀ ਦਿਖਾਈ ਦੇਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਸ ‘ਤੇ ਉਹ ਕੰਮ ਕਰ ਰਹੇ ਹਨ। ਸਰਗੁਨ ਮਹਿਤਾ ਦੇ ਨਾਲ ਉਹ ਇਸ ਤੋਂ ਪਹਿਲਾਂ ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ‘ਚ ਨਜ਼ਰ ਆਏ ਸਨ । ਸਰਗੁਨ ਮਹਿਤਾ ਵੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। 

 

-


Popular Posts