ਸਿੱਧੂ ਦੀ ਮਾਂ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਤੋਂ  ਬਾਅਦ ਜਸਵਿੰਦਰ ਬਰਾੜ ਦਾ ਗਾਣਾ ਰਿਲੀਜ਼

Written by  Shaminder   |  March 05th 2024 10:15 AM  |  Updated: March 05th 2024 10:15 AM

ਸਿੱਧੂ ਦੀ ਮਾਂ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਤੋਂ  ਬਾਅਦ ਜਸਵਿੰਦਰ ਬਰਾੜ ਦਾ ਗਾਣਾ ਰਿਲੀਜ਼

ਜਸਵਿੰਦਰ ਬਰਾੜ (Jaswinder Brar) ਦਾ ਨਵਾਂ ਗੀਤ ‘ਨਿੱਕੇ ਨਿੱਕੇ ਪੈਰੀਂ’ (Nikke Pairi) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ‘ਚ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਹੈ ।ਜਿਸ ‘ਚ ਜਸਵਿੰਦਰ ਬਰਾੜ ਨੇ ਕਿਹਾ ਹੈ ਕਿ ਤੂੰ ਵੱਡੇ ਪੈਰੀਂ ਇਸ ਜਹਾਨ ਤੋਂ ਗਿਆ ਹੈਂ ਅਤੇ ਹੁਣ ਨਿੱਕੇ ਪੈਰੀਂ ਵਾਪਸ ਆ ਜਾ । ਇਸ ਗੀਤ ਦੇ ਬੋਲ ਬੱਬੂ ਬਰਾੜ ਅਤੇ ਜਸਵਿੰਦਰ ਬਰਾੜ ਨੇ ਲਿਖੇ ਨੇ ਅਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਇਸ ਗੀਤ ਨੂੰ ਕੁਝ ਘੰਟੇ ਹੀ ਪਹਿਲਾਂ ਰਿਲੀਜ਼ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ‘ਚ ਵਿਊਜ਼ ਇਸ ਗੀਤ ਨੂੰ ਮਿਲ ਰਹੇ ਹਨ ।

JASWINDER BRAR WILL DO ‘TIN GALLAN’ WITH HER FANS

ਹੋਰ ਪੜ੍ਹੋ : ਭਾਰੀ ਗੜ੍ਹੇਮਾਰੀ ‘ਚ ਗਾਉਂਦੇ ਰਹੇ ਕੁਲਵਿੰਦਰ ਬਿੱਲਾ, ਬਰਾਤੀ ਵੀ ਗੀਤਾਂ ‘ਤੇ ਝੂਮੇ

ਜਸਵਿੰਦਰ ਬਰਾੜ ਨੇ ਇਸ ਗੀਤ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਬੂਲ ਕਰਿਓ’ ।ਇਸ ਗੀਤ ਨੂੰ ਜਸਵਿੰਦਰ ਬਰਾੜ ਨੇ ਸਾਂਝਾ ਕਰਦੇ ਹੋਏ ਸਿੱਧੂ ਪਰਿਵਾਰ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਜਸਵਿੰਦਰ ਬਰਾੜ ਦਾ ਜ਼ਿਕਰ ਆਪਣੇ ਗੀਤ ‘ਚ ਵੀ ਕੀਤਾ ਸੀ ਅਤੇ ਸਿੱਧੂ ਮੂਸੇਵਾਲਾ ਦੀ ਜਸਵਿੰਦਰ ਬਰਾੜ ਭੂਆ ਲੱਗਦੇ ਹਨ । 

Sidhu Moose wala Mother.jpg

ਜਸਵਿੰਦਰ ਬਰਾੜ ਨੇ ਗਾਏ ਕਈ ਹਿੱਟ ਗੀਤ 

ਜਸਵਿੰਦਰ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਉਹ ਆਪਣੇ ਗੀਤਾਂ ‘ਚ ਆਮ ਤੌਰ ਤੇ ਜ਼ਿੰਦਗੀ ਦੀ ਸਚਾਈ ਬਿਆਨ ਕਰਦੇ ਹਨ ਅਤੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

 

ਜਸਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ 

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਕਈ ਦੁੱਖ ਝੱਲੇ ਹਨ । ਇਹੀ ਕਾਰਨ ਸੀ ਕਿ ਉਹ ਲੰਮਾ ਸਮਾਂ ਗਾਇਕੀ ਤੋਂ ਵੀ ਦੂਰ ਰਹੇ ਸਨ । ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਉਹ ਕਦੇ ਨਹੀਂ ਗਾ ਪਾੳੇੁਣਗੇ । ਪਰ ਪਰਿਵਾਰ ਵਾਲਿਆਂ ਦੀ ਹੱਲਾਸ਼ੇਰੀ ਦੇ ਨਾਲ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਏ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network