ਜਸਵਿੰਦਰ ਬਰਾੜ ਕਿਸਾਨ ਅੰਦੋਲਨ ‘ਚ ਪਹੁੰਚੀ, ਕਿਸਾਨਾਂ ਦਾ ਕੀਤਾ ਸਮਰਥਨ

Written by  Shaminder   |  March 04th 2024 02:46 PM  |  Updated: March 04th 2024 02:46 PM

ਜਸਵਿੰਦਰ ਬਰਾੜ ਕਿਸਾਨ ਅੰਦੋਲਨ ‘ਚ ਪਹੁੰਚੀ, ਕਿਸਾਨਾਂ ਦਾ ਕੀਤਾ ਸਮਰਥਨ

ਹਰਿਆਣਾ ਦੀ ਸਰਹੱਦ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਪਿਛਲੇ ਮਹੀਨੇ ਦੀ 13 ਤਰੀਕ ਤੋਂ ਕਿਸਾਨ ਅੰਦੋਲਨ (Farmers Protest) ਕਰ ਰਹੇ ਹਨ । ਜਸਵਿੰਦਰ ਬਰਾੜ (Jaswinder Brar) ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਕਿਸਾਨ ਅੰਦੋਲਨ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਗੀਤ ਗਾ ਕੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ । Jaswinder Brar 33.jpg

ਹੋਰ ਪੜ੍ਹੋ : ਮਾਤਾ ਵੈਸ਼ਨੋ ਦੇ ਦਰਬਾਰ ਪਹੁੰਚੀ ਸੁਨੰਦਾ ਸ਼ਰਮਾ, ਵੇਖੋ ਤਸਵੀਰਾਂ

13 ਫਰਵਰੀ ਤੋਂ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ 

ਪਿਛਲੇ ਮਹੀਨੇ ਦੀ 13 ਫਰਵਰੀ ਤੋਂ ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ । ਕਿਸਾਨ ਐੱਮਐੱਸਪੀ, ਕਿਸਾਨ ਅੰਦੋਲਨ ਦੇ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਮੁਆਵਜ਼ਾ ਦੇਣ, ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਮੌਤ ਦੇ ਇਨਸਾਫ ਸਣੇ ਕਈ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨ ਦਿੱਲੀ ‘ਚ ਜਾਣਾ ਚਾਹੁੰਦੇ ਸਨ ।ਪਰ ਇਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ‘ਤੇ ਵੱਡੇ ਵੱਡੇ ਬੈਰੀਅਰ ਲਗਾ ਕੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ । ਜਿਸ ਦਾ ਅਸਰ ਆਵਾਜਾਈ ‘ਤੇ ਵੀ ਪੈ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕਿਉਂਕਿ ਸ਼ੰਭੂ ਬਾਰਡਰ ‘ਤੇ ਰੋਕਾਂ ਲਗਾ ਕੇ ਕਿਸਾਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਹੈ ।ਬਾਰਡਰ ‘ਤੇ ਵੱਡੀ ਗਿਣਤੀ ‘ਚ ਪੁਲਿਸ ਦੇ ਨਾਲ-ਨਾਲ ਸੈਨਾ ਦੇ ਜਵਾਨ ਵੀ ਤੈਨਾਤ ਹਨ ।ਹੁਣ ਤੱਕ ਕਈ ਕਿਸਾਨਾਂ ਦੀ ਮੌਤ ਵੀ ਇਸ ਅੰਦੋਲਨ ਦੇ ਦੌਰਾਨ ਹੋ ਚੁੱਕੀ ਹੈ।

ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕ ‘ਚ ਨਿੱਤਰੀ 

ਬੀਤੇ ਦਿਨੀਂ ਸੋਨੀਆ ਮਾਨ ਨੇ ਵੀ ਅੰਮ੍ਰਿਤਸਰ ‘ਚ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਧ ਤੋਂ ਵੱਧ ਲੋਕਾਂ ਨੂੰ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ । ਸੋਨੀਆ ਮਾਨ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ‘ਚ ਵੀ ਸ਼ਾਮਿਲ ਹੋਈ ਸੀ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network