ਜੌਰਡਨ ਸੰਧੂ ਆਪਣੇ ਨਾਨਕੇ ਪਿੰਡ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ

ਜੌਰਡਨ ਸੰਧੂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੁਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ, ਪਰ ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਨਾਨਕੇ ਪਿੰਡ ਨਜ਼ਰ ਆ ਰਹੇ ਹਨ ।

By  Shaminder March 30th 2023 06:00 PM

ਜੌਰਡਨ ਸੰਧੂ (Jordan Sandhu) ਦਾ ਇੱਕ ਵੀਡੀਓ ਵਾਇਰਲ (Video Viral)ਹੋ ਰਿਹਾ ਹੈ । ਇਸ ਵੀਡੀਓ ‘ਚ ਜੌਰਡਨ ਸੰਧੂ ਆਪਣੇ ਨਾਨਕੇ ਪਿੰਡ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਨਾਨਕੇ ਪਿੰਡ ‘ਚ ਮੌਜੂਦ ਹੈ । ਜਿੱਥੇ ਉਹ ਆਪਣੇ ਮਾਮਿਆਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਜਗਦੀਪ ਸੰਧੂ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਜੌਰਡਨ ਸੰਧੂ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ । 


ਹੋਰ ਪੜ੍ਹੋ : ਅਰਮਾਨ ਮਲਿਕ ਨੇ ਆਪਣੇ ਹੋਣ ਵਾਲੇ ਬੱਚਿਆਂ ਲਈ ਖਰੀਦਿਆ ‘ਸੋਨੇ ਦਾ ਪੰਘੂੜਾ’, ਯੂਟਿਊਬਰ ਦੀਆਂ ਦੋਵੇਂ ਪਤਨੀਆਂ ਹਨ ਪ੍ਰੈਗਨੇਂਟ

ਜੌਰਡਨ ਸੰਧੂ ਨੇ ਦਿੱਤੇ ਇੰਡਸਟਰੀ ਨੂੰ ਕਈ ਹਿੱਟ ਗੀਤ 

ਜੌਰਡਨ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਰ ਉਨ੍ਹਾਂ ਨੂੰ ਪਛਾਣ ਮਿਲੀ ਸੀ ਗੀਤ ‘ਅੱਜ ਜਸ਼ਨ ਮਨਾਏ ਜਾਣਗੇ’।


ਇਸ ਤੋਂ ਇਲਾਵਾ ‘ਮੁੰਡਾ ਸਰਦਾਰਾਂ ਦਾ’, ‘ਸ਼ੌਹਰਤ’, ‘ਫਰੈਂਡ ਜ਼ੋਨ’, ‘ਦੋ ਵਾਰੀ ਜੱਟ’, ‘ਡਿਫੈਂਡ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ । 


ਫ਼ਿਲਮਾਂ ‘ਚ ਵੀ ਕਰ ਚੁੱਕੇ ਅਦਾਕਾਰੀ 

ਜੌਰਡਨ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਉਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ । ਹੁਣ ਤੱਕ ਉਹ ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’, ‘ਕਾਲਾ ਸ਼ਾਹ ਕਾਲਾ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । 

View this post on Instagram

A post shared by Jagdeep Sandhu (@jagdeep_sandhu_1313)








Related Post