ਅਰਮਾਨ ਮਲਿਕ ਨੇ ਆਪਣੇ ਹੋਣ ਵਾਲੇ ਬੱਚਿਆਂ ਲਈ ਖਰੀਦਿਆ ‘ਸੋਨੇ ਦਾ ਪੰਘੂੜਾ’, ਯੂਟਿਊਬਰ ਦੀਆਂ ਦੋਵੇਂ ਪਤਨੀਆਂ ਹਨ ਪ੍ਰੈਗਨੇਂਟ

ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਜਲਦ ਹੀ ਬੱਚੇ ਨੂੰ ਜਨਮ ਦੇਣ ਜਾ ਰਹੀਆਂ ਹਨ । ਅਰਮਾਨ ਮਲਿਕ ਵੀ ਆਪਣੇ ਹੋਣ ਵਾਲਿਆਂ ਬੱਚਿਆਂ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਆਪਣੀ ਹਰ ਰੀਝ ਨੂੰ ਪੂਰਾ ਕਰਨਾ ਚਾਹੁੰਦੇ ਹਨ ।

Reported by: PTC Punjabi Desk | Edited by: Shaminder  |  March 30th 2023 02:42 PM |  Updated: March 30th 2023 02:42 PM

ਅਰਮਾਨ ਮਲਿਕ ਨੇ ਆਪਣੇ ਹੋਣ ਵਾਲੇ ਬੱਚਿਆਂ ਲਈ ਖਰੀਦਿਆ ‘ਸੋਨੇ ਦਾ ਪੰਘੂੜਾ’, ਯੂਟਿਊਬਰ ਦੀਆਂ ਦੋਵੇਂ ਪਤਨੀਆਂ ਹਨ ਪ੍ਰੈਗਨੇਂਟ

ਅਰਮਾਨ ਮਲਿਕ (Armaan Malik) ਦੀਆਂ ਦੋਵੇਂ ਪਤਨੀਆਂ ਗਰਭਵਤੀ ਹਨ । ਜਲਦ ਹੀ ਦੋਵੇਂ ਪਤਨੀਆਂ ਬੱਚੇ ਨੂੰ ਜਨਮ ਦੇਣਗੀਆ । ਇਸ ਤੋਂ ਪਹਿਲਾਂ ਆਪਣੇ ਹੋਣ ਵਾਲੇ ਬੱਚਿਆਂ ਦੇ ਲਈ ਯੂਟਿਊਬਰ ਅਰਮਾਨ ਮਲਿਕ ਨੇ ਸੋਨੇ ਦਾ ਝੂਲਾ ਖਰੀਦਿਆ ਹੈ । ਜਿਸ ਦਾ ਇੱਕ ਵੀਡੀਓ ਵੀ ਯੂ-ਟਿਊਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 

ਹੋਰ ਪੜ੍ਹੋ :  ਮਲਾਇਕਾ ਅਰੋੜਾ ਅਤੇ ਗੁਰੂ ਰੰਧਾਵਾ ਗੀਤ ‘ਤੇਰਾ ਹੀ ਖਿਆਲ’ ‘ਚ ਆਉਣਗੇ ਨਜ਼ਰ, ਪਹਿਲੀ ਝਲਕ ਹੋਈ ਵਾਇਰਲ

ਸੋਨੇ ਦਾ ਖਰੀਦਿਆ ਝੂਲਾ

ਅਰਮਾਨ ਮਲਿਕ ਨੇ ਆਪਣੇ ਹੋਣ ਵਾਲੇ ਬੱਚਿਆਂ ਦੇ ਲਈ ਇੱਕ ਸੋਨੇ ਦਾ ਝੂਲਾ ਬਣਵਾਇਆ ਹੈ । ਜਿਸ ਦੀ ਇੱਕ ਝਲਕ ਵੀ ਉਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ।

ਇਸ ਤੋਂ ਇਲਾਵਾ ਅਰਮਾਨ ਮਲਿਕ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਅਜਮੇਰ ਸ਼ਰੀਫ ‘ਚ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । 

ਤਿੰਨ ਬੱਚਿਆਂ ਦੇ ਬਣਨਗੇ ਪਿਤਾ 

ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹਨ ਅਤੇ ਪਤਨੀ ਪਾਇਲ ਮਲਿਕ ਟਵਿਨਸ ਬੇਬੀ ਨੂੰ ਜਨਮ ਦੇਵੇਗੀ ਅਤੇ ਕ੍ਰਿਤਿਕਾ ਸਿੰਗਲ ਬੇਬੀ ਨੂੰ ਜਨਮ ਦੇਣ ਜਾ ਰਹੀ ਹੈ । ਕੁਝ ਸਮਾਂ ਪਹਿਲਾਂ ਯੂ-ਟਿਊਬਰ ਨੇ ਦੱਸਿਆ ਸੀ ਕਿ ਕ੍ਰਿਤਿਕਾ ਦੀ ਪ੍ਰੈਗਨੇਂਸੀ ਕੁਦਰਤੀ ਹੈ, ਜਦੋਂਕਿ ਪਾਇਲ ਆਈਵੀਐੱਫ ਦੇ ਜ਼ਰੀਏ ਮਾਂ ਬਣਨ ਜਾ ਰਹੀ ਹੈ ।ਪਾਇਲ ਅਤੇ ਅਰਮਾਨ ਦਾ ਇੱਕ ਪੁੱਤਰ ਵੀ ਹੈ, ਜਿਸ ਦਾ ਨਾਮ ਚਿਰਾਯੂ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network