ਮਲਾਇਕਾ ਅਰੋੜਾ ਅਤੇ ਗੁਰੂ ਰੰਧਾਵਾ ਗੀਤ ‘ਤੇਰਾ ਹੀ ਖਿਆਲ’ ‘ਚ ਆਉਣਗੇ ਨਜ਼ਰ, ਪਹਿਲੀ ਝਲਕ ਹੋਈ ਵਾਇਰਲ
ਮਲਾਇਕਾ ਅਰੋੜਾ (Malaika Arora) ਅਤੇ ਪੰਜਾਬੀ ਗੱਭਰੂ ਗੁਰੂ ਰੰਧਾਵਾ (Guru Randhawa) ਜਲਦ ਹੀ ਇੱਕਠੇ ਇੱਕ ਗੀਤ ‘ਚ ਨਜ਼ਰ ਆਉਣਗੇ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਡਾਂਸ ਸਟੈਪਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਉਸ ਨੇ ਕਾਲੇ ਰੰਗ ਦੀ ਪੈਂਟ ਅਤੇ ਹਾਈ ਹੀਲ ਪਾਈ ਹੋਈ ਹੈ ।
ਫੁਲ ਸਲੀਵ ਟੌਪ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਹੈ । ਵੀਡੀਓ ‘ਚ ਗੁਰੂ ਰੰਧਾਵਾ ਬਲੈਕ ਆਊੇਟਫਿੱਟ ‘ਚ ਦਿਖਾਈ ਦੇ ਰਹੇ ਹਨ ।
ਗੀਤ ‘ਤੇਰਾ ਹੀ ਖਿਆਲ’ ‘ਚ ਇੱਕਠੇ ਆਉਣਗੇ ਨਜ਼ਰ
ਮਲਾਇਕਾ ਅਰੋੜਾ ਅਤੇ ਗੁਰੂ ਰੰਧਾਵਾ ਜਲਦ ਹੀ ਗੀਤ ‘ਤੇਰਾ ਹੀ ਖਿਆਲ’ ‘ਚ ਦਿਖਾਈ ਦੇਣਗੇ । ਇਸ ਗੀਤ ਦੀ ਪਹਿਲੀ ਝਲਕ ਵਾਇਰਲ ਹੋ ਰਹੀ ਹੈ ।ਜੋ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਹੋਰ ਵੀ ਜ਼ਿਆਦਾ ਵਧਾ ਰਹੀ ਹੈ । ਦੋਨਾਂ ਨੂੰ ਵੇਖਣ ਦੇ ਲਈ ਦਰਸ਼ਕ ਵੀ ਪੱਬਾਂ ਭਾਰ ਹੋਏ ਪਏ ਨੇ ।
ਮਲਾਇਕਾ ਅਰੋੜਾ ਕਈ ਆਈਟਮ ਸੌਂਗਸ ‘ਚ ਆ ਚੁੱਕੀ ਨਜ਼ਰ
ਮਲਾਇਕਾ ਅਰੋੜਾ ਹੁਣ ਤੱਕ ਕਈ ਆਈਟਮ ਸੌਂਗਸ ‘ਚ ਨਜ਼ਰ ਆ ਚੁੱਕੀ ਹੈ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਜਿਸ ‘ਚ ਛਈਆਂ-ਛਈਆਂ, ਢੋਲਨਾ, ਫੈਵੀਕੋਲ ਸਣੇ ਕਈ ਗੀਤ ਸ਼ਾਮਿਲ ਹਨ ।
ਮਲਾਇਕਾ ਅਰੋੜਾ ਫਿੱਟਨੈਸ ਦੇ ਮਾਮਲੇ ‘ਚ ਕਈ ਹੀਰੋਇਨਾਂ ਨੂੰ ਮਾਤ ਦਿੰਦੀ ਹੈ ।ਹੁਣ ਤੱਕ ਉਸ ਨੇ ਕਈ ਆਈਟਮ ਸੌਂਗਸ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਫੈਸ਼ਨ ਸ਼ੋਅਸ ‘ਚ ਅਕਸਰ ਨਜ਼ਰ ਆਉਂਦੀ ਹੈ ।
ਹੋਰ ਪੜ੍ਹੋ
- PTC PUNJABI