ਕਪਿਲ ਸ਼ਰਮਾ ਨੂੰ ਗਾਇਕਾ ਜਸਪਿੰਦਰ ਨਰੂਲਾ ਦੇ ਘਰ ‘ਚ ਕੀਰਤਨ ਕਰਨ ਦਾ ਮਿਲਿਆ ਮੌਕਾ

By  Shaminder January 29th 2024 05:03 PM

ਭਾਈ ਹਰਜਿੰਦਰ ਸਿੰਘ (Bhai Harjinder Singh Ji) ਸ਼੍ਰੀ ਨਗਰ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਕਪਿਲ ਸ਼ਰਮਾ (Kapil Sharma) ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਇਨ੍ਹਾਂ ਤਸਵੀਰਾਂ ‘ਚ ਗਾਇਕਾ ਜਸਪਿੰਦਰ ਨਰੂਲਾ (Jaspinder Narula), ਅਨੂਪ ਜਲੋਟਾ, ਅਸ਼ੋਕ ਖੋਸਲਾ ਵੀ ਦਿਖਾਈ ਦੇ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਭਾਈ ਸਾਹਿਬ ਨੇ ਲਿਖਿਆ ‘ਅੱਜ ਕਪਿਲ ਸ਼ਰਮਾ ਜੀ ਨੂੰ ਪਰਿਵਾਰ ਸਮੇਤ, ਅਨੂਪ ਜਲੋਟਾ ਜੀ, ਅਸ਼ੋਕ ਖੋਸਲਾ ਜੀ ਅਤੇ ਹੋਰ ਸੰਗੀਤਕ ਹਸਤੀਆਂ ਨੂੰ ਜਸਪਿੰਦਰ ਨਰੂਲਾ ਜੀ ਦੇ ਗ੍ਰਹਿ ਵਿਖੇ ਕੀਰਤਨ ਮੌਕੇ ਮਿਲਣ ਦਾ ਮੌਕਾ ਮਿਲਿਆ’। ਭਾਈ ਸਾਹਿਬ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

Bhai Harjinder Singh ji.jpg

ਹੋਰ ਪੜ੍ਹੋ : ਫ਼ਿਲਮ ਫੇਅਰ ਅਵਾਰਡਸ ਦੇ ਦੌਰਾਨ ਜਾਨ੍ਹਵੀ ਕਪੂਰ ਤੇ ਆਲੀਆ ਭੱਟ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ
 ਕਪਿਲ ਸ਼ਰਮਾ ਕਾਮੇਡੀ ਦੇ ਨਾਲ-ਨਾਲ ਗਾਉਣ ਦਾ ਵੀ ਰੱਖਦੇ ਹਨ ਸ਼ੌਂਕ 

ਕਪਿਲ ਸ਼ਰਮਾ ਨੂੰ ਗਾਉਣ ਦਾ ਸ਼ੌਂਕ ਹੈ ਅਤੇ ਆਪਣੇ ਇਸ ਸ਼ੌਂਕ ਦਾ ਪ੍ਰਦਰਸ਼ਨ ਉਹ ਅਕਸਰ ਕਰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਗਜ਼ਲ ਵੀ ਗਾਈ ਸੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜੇ ਕਪਿਲ ਸ਼ਰਮਾ ਕਾਮੇਡੀਅਨ ਨਾ ਹੁੰਦੇ ਤਾਂ ਉਹ ਇੱਕ ਵਧੀਆ ਗਾਇਕ ਹੁੰਦੇ ।

Bhai Harjinder singh ji 44.jpg

ਕਪਿਲ ਸ਼ਰਮਾ ਨੂੰ ਕਿਸਮਤ ਕਾਮੇਡੀ ਦੇ ਖੇਤਰ ‘ਚ ਲੈ ਆਈ । ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ਦੇ ਮੰਨੇ ਪ੍ਰਮੰਨੇ ਕਾਮੇਡੀਅਨ ਹਨ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕਾਮੇਡੀਅਨ ਕੀਤੀ ਸੀ । ਉਹ ਕਿਸੇ ਨਿੱਜੀ ਚੈਨਲ ‘ਤੇ ਕਾਮੇਡੀ ਸ਼ੋਅ ਕਰਦੇ ਹੁੰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਫਟਰ ਚੈਲੇਂਜ ‘ਚ ਪਰਫਾਰਮ ਕਰਨ ਦਾ ਮੌਕਾ ਮਿਲਿਆ । ਇੱਥੋਂ ਹੀ ਉਨ੍ਹਾਂ ਨੂੰ ਪਛਾਣ ਮਿਲੀ ਤੇ ਉਨ੍ਹਾਂ ਦੀ ਗੁੱਡੀ ਚੜ੍ਹ ਗਈ ।

View this post on Instagram

A post shared by Harjinder Singh (@bhaiharjindersinghjiofficial)


ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ 


ਕਪਿਲ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨਾਂ ਨੇ ਗਿੰਨੀ ਚਤਰਥ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ਹੈ। ਧੀ ਅਨਾਇਰਾ ਅਤੇ ਇਸ ਤੋਂ ਬਾਅਦ ਪੁੱਤਰ ਦਾ ਜਨਮ ਹੋਇਆ ਹੈ।   
 

 

 

 

Related Post