ਜਸਬੀਰ ਜੱਸੀ ਭਾਈ ਹਰਜਿੰਦਰ ਸਿੰਘ ਜੀ ਦੇ ਘਰ ਪਹੁੰਚੇ, ਭਾਈ ਸਾਹਿਬ ਨੇ ‘ਬਲਿਹਾਰੀ ਕੁਦਰਤਿ ਵਸਿਆ’ ‘ਤੇ ਵਿਚਾਰ ਕੀਤੇ ਸਾਂਝੇ

ਗਾਇਕ ਜਸਬੀਰ ਜੱਸੀ ਇਨ੍ਹੀਂ ਦਿਨੀਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੀ ਸੁਹਬਤ ਦਾ ਅਨੰਦ ਮਾਣ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨ ਭਾਈ ਸਾਹਿਬ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਦਾ ਭਾਈ ਸਾਹਿਬ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ ।

Written by  Shaminder   |  December 20th 2023 10:28 AM  |  Updated: December 20th 2023 11:30 AM

ਜਸਬੀਰ ਜੱਸੀ ਭਾਈ ਹਰਜਿੰਦਰ ਸਿੰਘ ਜੀ ਦੇ ਘਰ ਪਹੁੰਚੇ, ਭਾਈ ਸਾਹਿਬ ਨੇ ‘ਬਲਿਹਾਰੀ ਕੁਦਰਤਿ ਵਸਿਆ’ ‘ਤੇ ਵਿਚਾਰ ਕੀਤੇ ਸਾਂਝੇ

ਗਾਇਕ ਜਸਬੀਰ ਜੱਸੀ (Jasbir jassi) ਇਨ੍ਹੀਂ ਦਿਨੀਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੀ ਸੁਹਬਤ ਦਾ ਅਨੰਦ ਮਾਣ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨ ਭਾਈ ਸਾਹਿਬ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਦਾ ਭਾਈ ਸਾਹਿਬ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਕੁਦਰਤ ‘ਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਕੀਰਤਨ ਇਨ੍ਹਾਂ ਰੁੱਖਾਂ ਤੇ ਪੌਦਿਆਂ ਨੇ ਵੀ ਸੁਣਿਆ ਹੋਵੇਗਾ ।

ਹੋਰ ਪੜ੍ਹੋ : ਹਰਭਜਨ ਮਾਨ ਨੇ ਗਾਇਆ ਆਪਣਾ ਪੁਰਾਣਾ ਗੀਤ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ

ਜਿਸ ‘ਤੇ ਭਾਈ ਸਾਹਿਬ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਵਨਸਪਤੀ ਨੂੰ ਵੀ ਅੱਖਾਂ ਕੰਨ ਦਿੱਤੇ ਹੋਏ ਹਨ । ਇਨਸਾਨ ਭਾਵੇਂ ਕਿੰਨੀ ਵੀ ਕੁਦਰਤ ਦੀ ਅਣਵੇਖੀ ਕਰ ਲਵੇ, ਪਰ ਕੁਦਰਤ ਕਦੇ ਵੀ ਇਨਸਾਨ ਨਾਲ ਨਰਾਜ਼ ਨਹੀਂ ਹੁੰਦੀ । ਰੁੱਖ ਉਵੇਂ ਹੀ ਛਾਂ ਅਤੇ ਫ਼ਲ ਦਿੰਦੇ ਹਨ ਅਤੇ ਫੁੱਲ ਵੀ ਉਵੇਂ ਹੀ ਖਿੜ ਕੇ ਹਰ ਪਾਸੇ ਖੁਸ਼ੀਆਂ ਬਿਖੇਰਦੇ ਹਨ । 

ਜਸਬੀਰ ਜੱਸੀ ਨੇ ਦਿੱਤੇ ਕਈ ਹਿੱਟ ਗੀਤ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਗਿਣਤੀ ਅਣਗਿਣਤ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।

ਜਿਸ ‘ਚ ਇੱਕ ਤਾਰਾ ਵੱਜਦਾ ਵੇ, ਦਿਲ ਲੈ ਕੁੜੀ ਗੁਜਰਾਤ ਦੀ, ਕੋਕਾ ਤੇਰਾ ਕੁਝ ਕੁਝ ਕਹਿੰਦਾ, ਕੁੜੀ ਜ਼ਹਿਰ ਦੀ ਪੁੜੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਹਾਲ ਹੀ ‘ਚ ਉਹ ਫ਼ਿਲਮ ‘ਸਰਾਭਾ’ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network