ਕਪਿਲ ਸ਼ਰਮਾ ਦੀ ਪਤਨੀ ਗਿੰਨੀ, ਭਾਰਤੀ ਸਿੰਘ ਨੇ ਆਪਣੀ ਗਰਲ ਗੈਂਗ ਦੇ ਨਾਲ ਖੂਬ ਕੀਤਾ ਡਾਂਸ, ਵੇਖੋ ਵੀਡੀਓ
ਬੀਤੇ ਦਿਨ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਕਈ ਸੈਲੀਬ੍ਰੇਟੀਜ਼ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ ਸੀ । ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਅਤੇ ਭਾਰਤੀ ਸਿੰਘ ਨੇ ਵੀ ਕਰਵਾ ਚੌਥ ਦੇ ਮੌਕੇ ਤੇ ਖੂਬ ਮਸਤੀ ਕੀਤੀ ।
ਬੀਤੇ ਦਿਨ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਕਈ ਸੈਲੀਬ੍ਰੇਟੀਜ਼ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ ਸੀ । ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ (Ginni Chathrath) ਅਤੇ ਭਾਰਤੀ ਸਿੰਘ ਨੇ ਵੀ ਕਰਵਾ ਚੌਥ ਦੇ ਮੌਕੇ ਤੇ ਖੂਬ ਮਸਤੀ ਕੀਤੀ । ਸੋਸ਼ਲ ਮੀਡੀਆ ‘ਤੇ ਗਿੰਨੀ ਅਤੇ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੀਆਂ ਆਪਣੀ ਗਰਲ ਗੈਂਗ ਦੇ ਨਾਲ ਵਾਇਰਲ ਵੀਡੀਓ ਜਸਟ ਲੁਕਿੰਗ ਵਾਓ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
ਹੋਰ ਪੜ੍ਹੋ : ਕੀ ਉਰਫੀ ਜਾਵੇਦ ਹੋਈ ਗ੍ਰਿਫਤਾਰ ! ਛੋਟੇ ਕੱਪੜੇ ਪਾਉਣ ਕਾਰਨ ਪੁਲਿਸ ਨੇ ਰੈਸਟੋਰੈਂਟ ਤੋਂ ਕੀਤਾ ਗ੍ਰਿਫਤਾਰ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਵੀਡੀਓ ‘ਚ ਹੋਰ ਵੀ ਕਈ ਸੈਲੀਬ੍ਰੇਟੀਜ਼ ਨਜ਼ਰ ਆ ਰਹੀਆਂ ਹਨ ।ਗਿੰਨੀ ਚਤਰਥ ਅਤੇ ਭਾਰਤੀ ਸਿੰਘ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀਆਂ ਹਨ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(15)_76b1eab7606781ae36b9784cd6b5455c_1280X720.webp)
ਇਸ ਵੀਡੀਓ ਨੂੰ ਭਾਰਤੀ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੋਵੇਂ ਜਣੀਆਂ ਇਸ ਵੀਡੀਓ ‘ਚ ਬਹੁਤ ਖੂਬਸੂਰਤ ਦਿਖਾਈ ਦੇ ਰਹੀਆਂ ਹਨ ।
ਗਿੰਨੀ ਚਤਰਥ ਹੈ ਦੋ ਬੱਚਿਆਂ ਦੀ ਮਾਂ
ਗਿੰਨੀ ਚਤਰਥ ਦੋ ਬੱਚਿਆਂ ਦੀ ਮਾਂ ਹੈ । ਕੁਝ ਸਮਾਂ ਪਹਿਲਾਂ ਹੀ ਉਸ ਦੇ ਘਰ ਬੇਟੇ ਨੇ ਜਨਮ ਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ । ਜਦੋਂ ਕਿ ਭਾਰਤੀ ਸਿੰਘ ਵੀ ਇੱਕ ਬੇਟੇ ਦੀ ਮਾਂ ਹੈ । ਦੋਵਾਂ ਨੇ ਇੱਕਠਿਆਂ ਕਰਵਾ ਚੌਥ ਦਾ ਤਿਉਹਾਰ ਮਨਾਇਆ ।