ਕਰਨ ਔਜਲਾ ਨੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
Karan Aujla Meet Vicky Kaushal: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ (Vicky Kaushal) ਨਾਲ ਮੁਲਾਕਾਤ ਕੀਤੀ ਤੇ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਗਾਇਕ ਕਰਨ ਔਜਲਾ ਇਨ੍ਹੀਂ ਮੁੰਬਈ ਵਿੱਚ ਹਨ। ਗਾਇਕ ਇੱਥੇ ਆਪਣੇ ਇੱਕ ਕੰਸਰਟ ਅਤੇ ਰੈਪਰ ਡਿਵਾਈਨ (Rapper Divine) ਦੇ ਨਾਲ ਆਪਣੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' (Street Dreams) ਨੂੰ ਰਿਲੀਜ਼ ਕਰਨ ਲਈ ਇੱਥੇ ਆਏ ਹਨ।
View this post on Instagram
ਕਰਨ ਔਜਲਾ ਨੇ ਵਿੱਕੀ ਕੌਸ਼ਲ ਨਾਲ ਕੀਤੀ ਮੁਲਾਕਾਤ
ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਵੀ ਨਜ਼ਰ ਆ ਰਹੇ ਹਨ। ਦਰਅਸਲ ਮੁੰਬਈ ਵਿੱਚ ਕਰਨ ਔਜਲਾ ਨੇ ਹਾਲ ਹੀ ਵਿੱਕੀ ਕੌਸ਼ਲ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੀਆਂ ਤਸਵੀਰਾਂ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਤੁਸੀਂ ਦੋਹਾਂ ਨੂੰ ਇੱਕ ਦੂਜੇ ਨਾਲ ਮਿਲ ਖੁਸ਼ ਹੁੰਦੇ ਹੋਏ ਵੇਖ ਸਕਦੇ ਹੋ। ਫੈਨਜ਼ ਪਾਲੀਵੁੱਡ ਅਤੇ ਬਾਲੀਵੁੱਡ ਦੇ ਇਸ ਸੁਮੇਲ ਨੂੰ ਵੇਖ ਕਾਫੀ ਖੁਸ਼ ਹਨ। ਤਸਵੀਰ ਵਿੱਚ ਜਿੱਥੇ ਇੱਕ ਪਾਸੇ ਵਿੱਕੀ ਕੌਸ਼ਲ ਨੇ ਕਰਨ ਔਜਲਾ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ, ਉੱਥੇ ਹੀ ਦੂਜੇ ਪਾਸੇ ਕਰਨ ਔਜਲਾ ਨੇ ਵਿੱਕੀ ਕੌਸ਼ਲ ਦੇ ਘਰ ਖਾਧੀ ਹੋਈ ਖੀਰ ਦੀ ਜਮ ਕੇ ਤਾਰੀਫ ਕੀਤੀ ਤੇ ਲਿਖਿਆ, 'ਬਾਈ ਖੀਰ ਬਹੁਤ ਹੀ ਸੁਆਦ ਸੀ। '
ਵਿੱਕੀ ਕੌਸ਼ਲ ਨੇ ਕਰਨ ਔਜਲਾ ਦੇ ਗੀਤ 'ਤੇ ਕੀਤਾ ਸੀ ਡਾਂਸ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਕਰਨ ਔਜਲਾ ਦੇ ਹੀ ਗੀਤ 'Softly' ਉੱਤੇ ਰੀਲ ਬਨਾਉਣ ਤੇ ਉਸ ਦੇ ਹੁੱਕ ਸਟੈਪ ਕਰਨ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਰਹੇ। ਵਿੱਕੀ ਕੌਸ਼ਲ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਇਹ ਖੁਲਾਸਾ ਕਰ ਚੁੱਕੇ ਹਨ ਉਨ੍ਹਾਂ ਨੂੰ ਪੰਜਾਬੀ ਗੀਤ ਸੁਨਣਾ ਤੇ ਭੰਗੜਾ ਕਰਨਾ ਬੇਹੱਦ ਪਸੰਦ ਹੈ ਉਹ ਕਰਨ ਔਜਲਾ, ਸਿੱਧੂ ਮੂਸੇਵਾਲਾ ਸਣੇ ਕਈ ਪੰਜਾਬੀ ਗਾਇਕਾਂ ਦੇ ਗੀਤ ਸੁਣਦੇ ਹਨ।
View this post on Instagram
ਹੋਰ ਪੜ੍ਹੋ: ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਕਰਨ ਔਜਲਾ ਦਾ ਵਰਕ ਫਰੰਟ
ਦੱਸ ਦੇਈਏ ਕਿ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਅਸਲ ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਕਰਨ ਔਜਲਾ ਨੇ ਅਪਣੀ ਨਵੀਂ ਐਲਬਮ ਰਿਲੀਜ਼ ਕੀਤੀ ਸੀ, ਜੋ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼' ਹੈ। ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ '100 Millions' ਵੀ ਰਿਲੀਜ਼ ਕਰ ਚੁੱਕੇ ਹਨ। ਇਸ ਨਵੀਂ ਐਲਬਮ ਤੇ ਇਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ।