ਕਰਨ ਔਜਲਾ ਨੇ ਆਪਣੀ ਨਵੀਂ ਐਲਬਮ 'Street Dreams' ਦਾ ਪੋਸਟਰ ਕੀਤਾ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼

Written by  Pushp Raj   |  February 15th 2024 06:57 PM  |  Updated: February 15th 2024 06:57 PM

ਕਰਨ ਔਜਲਾ ਨੇ ਆਪਣੀ ਨਵੀਂ ਐਲਬਮ 'Street Dreams' ਦਾ ਪੋਸਟਰ ਕੀਤਾ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼

Karan Aujla New Album Street Dreams: ਮਸ਼ਹਰੂ ਪੰਜਾਬੀ ਗਾਇਕ ਕਰਨ ਔਜਲਾ  ਨੂੰ ਕੁਝ ਘੰਟੇ ਪਹਿਲਾਂ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਜੀ ਹਾਂ ਕਰਨ ਔਜਲਾ ਹਾਲ ਹੀ ਵਿੱਚ ਭਾਰਤ ਪਹੁੰਚੇ। ਗਾਇਕ ਜਲਦ ਹੀ ਪੰਜਾਬ ਆ ਕੇ ਮਸ਼ਹੂਰ ਰੈਪਰ ਡਿਵਾਈਨ ਨਾਲ ਆਪਣਾ ਨਵੀਂ ਐਲਬਮਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ।

ਮੁੰਬਈ ਏਅਰਪੋਰਟ 'ਤੇ ਸਪਾਟ ਹੋਏ ਪੰਜਾਬੀ ਗਾਇਕ ਕਰਨ ਔਜਲਾ 

ਦੱਸ ਦਈਏ ਕਿ ਅੱਜ ਮਸ਼ਹੂਰ ਪੰਜਾਬੀ ਗਾਇਕ ਦੁਬਈ ਤੋਂ ਮੁੰਬਈ ਪਹੁੰਚੇ। ਇਸ ਦੌਰਾਨ ਪੈਪਰਾਜ਼ੀਸ ਨੇ ਕਰਨ ਔਜਲਾ (Karan Aujla) ਨੂੰ ਮੁੰਬਈ ਏਅਪੋਰਟ ਉੱਤੇ ਸਪਾਟ ਕੀਤਾ ਤੇ ਉਨ੍ਹਾਂ ਦੀ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। 

ਦੱਸਣਯੋਗ ਹੈ ਕਿ ਕਰਨ ਔਜਲਾ ਮੁੰਬਈ 'ਚ ਆਪਣੇ ਐਲਬਮ ਕੰਸਰਟ ਲਈ ਪਹੁੰਚੇ ਹਨ। ਮੁੰਬਈ ਏਅਰਪੋਰਟ 'ਤੇ ਕਰਨ ਔਜਲਾ ਨੂੰ ਬਲੈਕ ਆਊਟਫਿੱਟ 'ਚ ਦੇਖਿਆ ਗਿਆ। ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਤੁਸੀਂ ਕਰਨ ਔਜਲਾ ਦੇ ਨਾਲ ਸਖ਼ਤ ਸੁਰੱਖਿਆ ਦਾ ਪਹਿਰਾ ਦੇਖ ਸਕਦੇ ਹੋ। ਧਮਕੀਆਂ ਵਿਚਾਲੇ ਕਰਨ ਔਜਲਾ ਨਾਲ ਇੰਨੀ ਸਖ਼ਤ ਸੁਰੱਖਿਆ ਦੇਖਣ ਨੂੰ ਮਿਲੀ ਹੈ।

ਕਰਨ ਔਜਲਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ 

ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਗਾਇਕ ਨੇ ਮਸ਼ਹੂਰ ਰੈਪਰ ਡਿਵਾਈਨ (Rapper Divine) ਨਾਲ ਆਪਣੇ ਨਵੀਂ ਐਲਬਮ ਦਾ ਐਲਾਨ ਕਰਦੇ ਹੋਏ, ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ਦਾ  STREET DREAMS  ਹੈ ਅਤੇ ਇਹ ਨਵੀਂ ਐਲਬਮ ਅੱਜ ਰਾਤ ਨੂੰ ਰਿਲੀਜ਼ ਹੋਵੇਗੀ। ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ, “ STREET DREAMS “OUT AT MIDNIGHT"

 

ਹੋਰ ਪੜ੍ਹੋ: ਫਿਲਮ 'ਜੀ ਵੇ ਸੋਹਣਿਆ ਜੀ' ਦਾ ਗੀਤ 'ਵਫਾ' ਹੋਇਆ ਰਿਲੀਜ਼, ਦੇਖੋ ਵੀਡੀਓ

ਕਰਨ ਔਜਲਾ ਦਾ ਵਰਕ ਫਰੰਟ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਬੀਤੇ ਸਾਲ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜਿਨ੍ਹਾਂ ਗੀਤ ਸੌਫਟਲੀ ਤੇ ਐਲਬਮ ਮੇਕਿੰਗ ਮੈਮੋਰੀਜ਼' ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ। ਇਸ ਐਲਬਮ ਨੂੰ ਦੁਨੀਆ ਭਰ 'ਚ ਭਰਵਾਂ ਹੁੰਗਾਰਾ ਮਿਲਿਆ।  

ਕਰਨ ਔਜਲਾ ਦਾ ਕੁਝ ਦਿਨ ਪਹਿਲਾਂ ਰੈਪਰ ਡਿਵਾਈਨ ਨਾਲ  ਗੀਤ '100 ਮਿਲੀਅਨ'  ਰਿਲੀਜ਼ ਹੋਇਆ ਸੀ।ਡਿਵਾਈਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ  20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਫੈਨਜ਼ ਕਰਨ ਔਜਲਾ ਦੀ ਨਵੀਂ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network