ਕਰਨ ਔਜਲਾ ਨੇ ਆਪਣੇ ਨਵੇਂ ਗੀਤ 'Goin' Off' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਇੱਕ ਹੋਰ ਨਵੇਂ ਗੀਤ 'Goin' Off' ਦਾ ਐਲਾਨ ਕੀਤਾ ਹੈ ਤੇ ਹੁਣ ਗਾਇਕ ਨੇ ਆਪਣੇ ਫੈਨਜ਼ ਨਾਲ ਇਸ ਸਬੰਧੀ ਅਪਡੇਟਸ ਸਾਂਝੇ ਕੀਤੇ ਹਨ।

By  Pushp Raj May 8th 2024 11:57 AM -- Updated: May 8th 2024 11:58 AM

Karan Aujla Song Goin Off : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਇੱਕ ਹੋਰ ਨਵੇਂ ਗੀਤ 'Goin' Off' ਦਾ ਐਲਾਨ ਕੀਤਾ ਹੈ ਤੇ ਹੁਣ ਗਾਇਕ ਨੇ ਆਪਣੇ ਫੈਨਜ਼ ਨਾਲ ਇਸ ਸਬੰਧੀ ਅਪਡੇਟਸ ਸਾਂਝੇ ਕੀਤੇ ਹਨ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ  ਕਰਦੇ ਰਹਿੰਦੇ ਹਨ। 

View this post on Instagram

A post shared by Karan Aujla (@karanaujla)


ਹਾਲ ਹੀ ਵਿੱਚ ਗਾਇਕ ਆਪਣੇ ਫੈਨਜ਼ ਨਾਲ ਨਵੀਂ ਅਪਡੇਟਸ ਸ਼ੇਅਰ ਕੀਤੀਆਂ ਹਨ ਜੋਂ ਕਿ ਉਨ੍ਹਾਂ ਦੇ ਨਵੇਂ ਗੀਤ ਬਾਰੇ ਹਨ। ਰਨ ਔਜਲਾ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆ ਆਪਣੇ ਨਵੇ ਗੀਤ Goin' Off ਦਾ ਐਲਾਨ ਕੀਤਾ ਹੈ। 

ਹੁਣ ਗਾਇਕ ਨੇ ਫੈਨਜ਼ ਦੇ ਨਾਲ ਆਪਣੇ ਇਸ ਗੀਤ ਦੀ ਰਿਲੀਜ਼ ਡੇਟ ਬਾਰੇ ਅਪਡੇਟ ਦਿੱਤਾ ਹੈ। ਗਾਇਕ ਦਾ ਇਹ ਗੀਤ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਸਮੇਂ ਉੱਤੇ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਭਾਰਤ ਵਿੱਚ  9 ਮਈ 2024 ਨੂੰ ਸ਼ਾਮ 6 ਵਜੇ ਰਿਲੀਜ਼ ਕੀਤਾ ਜਾਵੇਗਾ।  ਫੈਨਜ਼ ਕਰਨ ਔਜਲਾ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

View this post on Instagram

A post shared by Karan Aujla (@karanaujla)


ਹੋਰ ਪੜ੍ਹੋ : World Asthma Day 2024 : ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਅਸਥਮਾ ਦਿਵਸ ਤੇ ਇਸ ਦਿਨ ਦਾ ਮਹੱਤਵ

ਕਰਨ ਔਜਲਾ ਦਾ ਵਰਕ ਫਰੰਟ

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਕਰਨ ਔਜਲਾ ਨੇ ਬੀਤੇ ਦਿਨੀਂ ਜੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਸੀ ਅਤੇ ਇੱਥੇ ਉਹ Tik Tok Juno Fans Choice’ ਅਵਾਰਡ ਹਾਸਿਲ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ। ਇਸ ਦੇ ਨਾਲ ਹੀ ਇਸ ਸਾਲ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ ਨਾਲ ਆਪਣੇ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ ਜਿਨ੍ਹਾਂ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। 


Related Post