ਕਰਨ ਔਜਲਾ ਨੇ ਆਪਣੇ ਨਵੇਂ ਗੀਤ 'Goin' Off' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਇੱਕ ਹੋਰ ਨਵੇਂ ਗੀਤ 'Goin' Off' ਦਾ ਐਲਾਨ ਕੀਤਾ ਹੈ ਤੇ ਹੁਣ ਗਾਇਕ ਨੇ ਆਪਣੇ ਫੈਨਜ਼ ਨਾਲ ਇਸ ਸਬੰਧੀ ਅਪਡੇਟਸ ਸਾਂਝੇ ਕੀਤੇ ਹਨ।
ਕਰਨ ਔਜਲਾ ਨੇ ਆਪਣੇ ਨਵੇਂ ਗੀਤ 'Goin' Off' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼
Karan Aujla Song Goin Off : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਂ ਮਹਿਜ਼ ਪੰਜਾਬ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੂਮਾਂ ਪਾ ਚੁੱਕੇ ਹਨ, ਹਾਲ ਹੀ ਵਿੱਚ ਗਾਇਕ ਨੇ ਆਪਣਾ ਇੱਕ ਹੋਰ ਨਵੇਂ ਗੀਤ 'Goin' Off' ਦਾ ਐਲਾਨ ਕੀਤਾ ਹੈ ਤੇ ਹੁਣ ਗਾਇਕ ਨੇ ਆਪਣੇ ਫੈਨਜ਼ ਨਾਲ ਇਸ ਸਬੰਧੀ ਅਪਡੇਟਸ ਸਾਂਝੇ ਕੀਤੇ ਹਨ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਆਪਣੇ ਫੈਨਜ਼ ਨਾਲ ਨਵੀਂ ਅਪਡੇਟਸ ਸ਼ੇਅਰ ਕੀਤੀਆਂ ਹਨ ਜੋਂ ਕਿ ਉਨ੍ਹਾਂ ਦੇ ਨਵੇਂ ਗੀਤ ਬਾਰੇ ਹਨ। ਰਨ ਔਜਲਾ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆ ਆਪਣੇ ਨਵੇ ਗੀਤ Goin' Off ਦਾ ਐਲਾਨ ਕੀਤਾ ਹੈ।
ਹੁਣ ਗਾਇਕ ਨੇ ਫੈਨਜ਼ ਦੇ ਨਾਲ ਆਪਣੇ ਇਸ ਗੀਤ ਦੀ ਰਿਲੀਜ਼ ਡੇਟ ਬਾਰੇ ਅਪਡੇਟ ਦਿੱਤਾ ਹੈ। ਗਾਇਕ ਦਾ ਇਹ ਗੀਤ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਸਮੇਂ ਉੱਤੇ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਭਾਰਤ ਵਿੱਚ 9 ਮਈ 2024 ਨੂੰ ਸ਼ਾਮ 6 ਵਜੇ ਰਿਲੀਜ਼ ਕੀਤਾ ਜਾਵੇਗਾ। ਫੈਨਜ਼ ਕਰਨ ਔਜਲਾ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਪੜ੍ਹੋ : World Asthma Day 2024 : ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਅਸਥਮਾ ਦਿਵਸ ਤੇ ਇਸ ਦਿਨ ਦਾ ਮਹੱਤਵ
ਕਰਨ ਔਜਲਾ ਦਾ ਵਰਕ ਫਰੰਟ
ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਕਰਨ ਔਜਲਾ ਨੇ ਬੀਤੇ ਦਿਨੀਂ ਜੂਨੋ ਅਵਾਰਡਸ ਵਿੱਚ ਪਰਫਾਰਮ ਕੀਤਾ ਸੀ ਅਤੇ ਇੱਥੇ ਉਹ Tik Tok Juno Fans Choice’ ਅਵਾਰਡ ਹਾਸਿਲ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ। ਇਸ ਦੇ ਨਾਲ ਹੀ ਇਸ ਸਾਲ ਕਰਨ ਔਜਲਾ ਨੇ ਮਸ਼ਹੂਰ ਰੈਪਰ ਡਿਵਾਈਨ ਨਾਲ ਆਪਣੇ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ ਜਿਨ੍ਹਾਂ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
