ਕਿਸਾਨਾਂ ਦੇ ਹੱਕ ‘ਚ ਡਟੇ ਕਰਣ ਔਜਲਾ, ਕਿਸਾਨਾਂ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ
ਕਿਸਾਨ ਇਨ੍ਹੀਂ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ । ਬੀਤੀ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ । ਪਰ ਇਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ‘ਤੇ ਵੱਡੇ ਵੱਡੇ ਪੱਥਰ ਅਤੇ ਕੰਡਿਆਲੀ ਤਾਰ ਦੇ ਨਾਲ ਨਾਲ ਸੜਕ ‘ਤੇ ਕਿੱਲਨੁਮਾ ਨੁਕੀਲੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਹਨ । ਜਿਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ‘ਤੇ ਹੀ ਧਰਨਾ ਪ੍ਰਦਰਸ਼ਨ (Farmer Protest) ਕਰ ਰਹੇ ਹਨ ਅਤੇ ਦਿੱਲੀ ਜਾਣ ਦੀ ਜ਼ਿੱਦ ‘ਤੇ ਅੜੇ ਹੋਏ ਹਨ । ਹਾਲਾਂਕਿ ਸਰਕਾਰ ਦੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਕਈ ਮੰਗਾਂ ‘ਤੇ ਵਿਚਾਰ ਕੀਤਾ ਗਿਆ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮਾਹਿਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ‘ਤੇ ਆਪਣਾ ਪੱਖ ਰੱਖਣਗੇ ।
/ptc-punjabi/media/media_files/sJ6pirfXI4aw7oSZ96Ws.jpg)
ਹੋਰ ਪੜ੍ਹੋ : ਰਿਤੂਰਾਜ ਸਿੰਘ ਦੇ ਅੰਤਿਮ ਸਸਕਾਰ ‘ਤੇ ਪੁੱਜੇ ਰਜ਼ਾ ਮੁਰਾਦ ਸਣੇ ਕਈ ਸਿਤਾਰੇ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਕਿਸਾਨਾਂ ਦੇ ਸਮਰਥਨ ‘ਚ ਕਈ ਗਾਇਕ
ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਕਈ ਗਾਇਕਾਂ ਨੇ ਸਮਰਥਨ ਦਿੱਤਾ ਹੈ। ਜਿਸ ‘ਚ ਰੇਸ਼ਮ ਸਿੰਘ ਅਨਮੋਲ, ਗੈਵੀ ਚਾਹਲ ਸਣੇ ਕਈ ਸਿਤਾਰੇ ਸ਼ਾਮਿਲ ਹਨ । ਗਾਇਕ ਕਰਣ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਬੁਲੰਦ ਕੀਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਿਸਾਨ ਅੰਦੋਲਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਵਾਹਿਗੁਰੂ ਸਭ ਠੀਕ ਕਰ ਦੇਵੇ’ ।
/ptc-punjabi/media/media_files/Vp7jkWJS5GHZKbUGZhiU.jpg)
ਪਹਿਲਾਂ ਵੀ ਗਾਇਕਾਂ ਨੇ ਕਿਸਾਨਾਂ ਦਾ ਕੀਤਾ ਸੀ ਸਮਰਥਨ
ਇਸ ਤੋਂ ਪਹਿਲਾਂ ਵੀ ਗਾਇਕਾਂ ਦੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ । ਗਾਇਕ ਕਿਸਾਨ ਅੰਦੋਲਨ ‘ਚ ਸ਼ਾਮਿਲ ਵੀ ਹੋਏ ਸਨ ।ਜਿਸ ‘ਚ ਕੰਵਰ ਗਰੇਵਾਲ, ਅੰਮ੍ਰਿਤ ਮਾਨ, ਹਰਭਜਨ ਮਾਨ ਸਣੇ ਕਈ ਗਾਇਕ ਸ਼ਾਮਿਲ ਸਨ ।ਸ਼੍ਰੀ ਬਰਾੜ ਨੂੰ ਕਿਸਾਨਾਂ ਦੇ ਸਮਰਥਨ ‘ਚ ਗੀਤ ‘ਕਿਸਾਨ ਐਂਥਮ’ ਗੀਤ ਲਿਖਣ ਦੇ ਕਾਰਨ ਜੇਲ੍ਹ ਵੀ ਜਾਣਾ ਪਿਆ ਸੀ ।ਇਸ ਤੋਂ ਇਲਾਵਾ ਜੈਜ਼ੀ ਬੀ, ਅਰਜਨ ਢਿੱਲੋਂ ਸਣੇ ਕਈ ਗਾਇਕਾਂ ਨੇ ਕਿਸਾਨਾਂ ਦੇ ਸਮਰਥਨ ‘ਚ ਗੀਤ ਰਿਲੀਜ਼ ਕੀਤੇ ਸਨ ।
View this post on Instagram