ਰਿਤੂਰਾਜ ਸਿੰਘ ਦੇ ਅੰਤਿਮ ਸਸਕਾਰ ‘ਤੇ ਪੁੱਜੇ ਰਜ਼ਾ ਮੁਰਾਦ ਸਣੇ ਕਈ ਸਿਤਾਰੇ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Written by  Shaminder   |  February 21st 2024 12:17 PM  |  Updated: February 21st 2024 12:17 PM

ਰਿਤੂਰਾਜ ਸਿੰਘ ਦੇ ਅੰਤਿਮ ਸਸਕਾਰ ‘ਤੇ ਪੁੱਜੇ ਰਜ਼ਾ ਮੁਰਾਦ ਸਣੇ ਕਈ ਸਿਤਾਰੇ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਿਤੂਰਾਜ ਸਿੰਘ (Rituraj singh) ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਉਹ 59 ਸਾਲ ਦੇ ਸਨ ਅਤੇ ਕਿਸੇ ਬੀਮਾਰੀ ਦੇ ਨਾਲ ਜੂਝ ਰਹੇ ਸਨ । ਜਿਸ ਦਾ ਇਲਾਜ ਚੱਲ ਰਿਹਾ ਸੀ ਅਤੇ ਮੌਤ ਵਾਲੇ ਦਿਨ ਵੀ ਉਹ ਹਸਪਤਾਲ ਤੋਂ ਇਲਾਜ ਕਰਵਾ ਕੇ ਪਰਤ ਰਹੇ ਸਨ ਕਿ ਉਨ੍ਹਾਂ ਨੂੰ ਕਾਰਡਿਕ ਅਰੈਸਟ ਹੋਇਆ । ਜਿਸ ਕਾਰਨ ਅਦਾਕਾਰ ਦੀ ਮੌਤ ਹੋ ਗਈ ।

Rituraj singh.jpg

ਹੋਰ ਪੜ੍ਹੋ : ਪੰਜਾਬੀ ਮੁੰਡਾ ‘ਹਰਸ਼ ਲਿਖਾਰੀ’ ਸੋਸ਼ਲ ਮੀਡੀਆ ‘ਤੇ ਛਾਇਆ,ਲੋਕ ਕਹਿੰਦੇ ਨਿੱਕਾ ਸਿੱਧੂ ਮੂਸੇਵਾਲਾ, ਕੈਨੇਡਾ ਦੇ ਗਾਇਕ ਨਾਲ ਕਰੇਗਾ ਗੀਤ

ਅੰਤਿਮ ਸਸਕਾਰ ‘ਚ ਪਹੁੰਚੇ ਕਈ ਸਿਤਾਰੇ 

ਅਦਾਕਾਰ ਰਿਤੂਰਾਜ ਸਿੰਘ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਟੀਵੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ । ਜਿਸ ‘ਚ ਰਜ਼ਾ ਮੁਰਾਦ,ਨਕੁਲ ਮਹਿਤਾ, ਅਨੂਪ ਸੋਨੀ ਸਣੇ ਕਈ ਸਿਤਾਰਿਆਂ ਨੇ ਅੰਤਿਮ ਸਸਕਾਰ ‘ਚ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । 

Rituraj Singh with batchmats.jpgਰਿਤੂਰਾਜ ਸਿੰਘ ਨੇ ਕਈ ਸੀਰੀਅਲ ‘ਚ ਕੀਤਾ ਸੀ ਕੰਮ 

ਰਿਤੂਰਾਜ ਸਿੰਘ ਨੇ ਥੀਏਟਰ ਕੀਤਾ ਸੀ ਅਤੇ  ਸ਼ਾਹਰੁਖ ਖ਼ਾਨ, ਦਿਵਿਆ ਸੇਠ,ਦੀਪਿਕਾ ਦੇਸ਼ਪਾਂਡੇ ਅਤੇ ਬੈਰੀ ਜੌਨ ਵਰਗੇ ਕਲਾਕਾਰ ਉਨ੍ਹਾਂ ਦੇ ਬੈਚ ਮੈਟਸ ਸਨ ।ਇਨ੍ਹਾਂ ਸਭ ਨੇ ਕਲਾਕਾਰ ਦੇ ਨਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।ਅਦਾਕਾਰ ਰਿਤੂਰਾਜ ਸਿੰਘ ਨੇ ਅਪਨੀ ਬਾਤ, ਹਿਟਲਰ ਦੀਦੀ, ਜੋਤੀ, ਸ਼ਪਥ, ਵਾਰੀਅਰ ਹਾਈ, ਆਹਟ, ਅਦਾਲਤ, ਦੀਆ ਔਰ ਬਾਤੀ ਸਣੇ ਕਈ ਸ਼ੋਅ ‘ਚ ਕੰਮ ਕੀਤਾ ਸੀ ।

 ਆਖਰੀ ਵਾਰ ਉਹ ‘ਅਨੁਪਮਾ’ ਸੀਰੀਅਲ ‘ਚ ਦਿਖਾਈ ਦਿੱਤੇ ਸਨ।ਜਿਸ ‘ਚ ਉਹਨਾਂ ਨੇ ਰੈਸਟੋਰੈਂਟ ਦੇ ਸਖਤ ਮਿਜ਼ਾਜ਼ ਵਾਲੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਦਿਹਾਂਤ ਦੇ ਕਾਰਨ ਜਿੱਥੇ ਫੈਨਸ ਦੁਖੀ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇੱਕ ਹੋਣਹਾਰ ਐਕਟਰ ਹਮੇਸ਼ਾ ਦੇ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ।ਫੈਨਸ ਉਨ੍ਹਾਂ ਦੇ ਸੀਰੀਅਲ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ।

ਰਿਤੂਰਾਜ ਸਿੰਘ ਦੀ ਨਿੱਜੀ ਜ਼ਿੰਦਗੀ 

ਰਿਤੂਰਾਜ ਸਿੰਘ ਆਪਣੇ ਪਿੱਛੇ ਪਤਨੀ ਚਾਰੂ ਸਿੰਘ ਅਤੇ ਦੋ ਬੱਚਿਆਂ ਅਧਿਰਾਜ ਸਿੰਘ ਅਤੇ ਜਹਾਨ ਸਿੰਘ ਨੂੰ ਛੱਡ ਗਏ ਹਨ । ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਨੂੰ ਹੌਸਲਾ ਦੇਣ ਦੇ ਲਈ ਰਿਸ਼ਤੇਦਾਰ ਅਤੇ ਮਿੱਤਰ ਪਹੁੰਚ ਰਹੇ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network