ਪੰਜਾਬੀ ਮੁੰਡਾ ‘ਹਰਸ਼ ਲਿਖਾਰੀ’ ਸੋਸ਼ਲ ਮੀਡੀਆ ‘ਤੇ ਛਾਇਆ,ਲੋਕ ਕਹਿੰਦੇ ਨਿੱਕਾ ਸਿੱਧੂ ਮੂਸੇਵਾਲਾ, ਕੈਨੇਡਾ ਦੇ ਗਾਇਕ ਨਾਲ ਕਰੇਗਾ ਗੀਤ
ਪੰਜਾਬੀ ਇੰਡਸਟਰੀ ‘ਚ ਇੱਕ ਹੋਰ ਰੈਪਰ (Rapper)ਦੀ ਐਂਟਰੀ ਹੋ ਚੁੱਕੀ ਹੈ। ਜੀ ਹਾਂ ਹਰਸ਼ ਲਿਖਾਰੀ (Harsh Likhari) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਉਹ ਮਹਿਜ਼ ਸੋਲਾਂ ਸਾਲ ਦਾ ਹੈ ਪਰ ਸੋਸ਼ਲ ਮੀਡੀਆ ‘ਤੇ ਆਪਣੇ ਰੈਪ ਦੇ ਨਾਲ ਉਸ ਨੇ ਧਮਾਲ ਮਚਾਈ ਹੋਈ ਹੈ ਅਤੇ ਜਲਦ ਹੀ ਉਹ ਕੈਨੇਡਾ ਦੇ ਇੱਕ ਗਾਇਕ ਦੇ ਨਾਲ ਗੀਤ ਕਰਨ ਜਾ ਰਿਹਾ ਹੈ। ਹਰਸ਼ ਲਿਖਾਰੀ ਦਾ ਹਾਲ ਹੀ ‘ਚ ‘ਕਸਟਮ’ ਗੀਤ ਆਇਆ ਹੈ।
ਹੋਰ ਪੜ੍ਹੋ : ਜੈਕੀ ਭਗਨਾਨੀ ਅਤੇ ਰਕੁਲਪ੍ਰੀਤ ਸਿੰਘ ਅਨੰਦ ਕਾਰਜ ਤੇ ਸਿੰਧੀ ਸਟਾਈਲ ‘ਚ ਕਰਵਾਉਣਗੇ ਵਿਆਹ
ਹਰਸ਼ ਲਿਖਾਰੀ ਅਕਸਰ ਸਿੱਧੂ ਮੂਸੇਵਾਲਾ ਦੇ ਗੀਤ ਸੁਣਦਾ ਸੀ ਅਤੇ ਇਸੇ ਤੋਂ ਉਸ ਨੂੰ ਲਿਖਣ ਦੀ ਪ੍ਰੇਰਣਾ ਮਿਲੀ ।ਕਈ ਲੋਕ ਉਸ ਨੂੰ ਛੋਟਾ ਸਿੱਧੂ ਮੂਸੇਵਾਲਾ ਵੀ ਕਹਿੰਦੇ ਹਨ, ਪਰ ਹਰਸ਼ ਲਿਖਾਰੀ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਵਰਗਾ ਨਹੀਂ ਹੈ ਤੇ ਨਾ ਹੀ ਉਸ ਦੇ ਵਰਗਾ ਕਦੇ ਬਣ ਸਕਦਾ ਹੈ। ਲੋਕ ਉਸ ਨੂੰ ਹਰਸ਼ ਲਿਖਾਰੀ ਕਰਕੇ ਹੀ ਜਾਨਣ । ਉਹ ਆਪਣੀ ਜ਼ਿੰਦਗੀ ‘ਚ ਉਸ ਨਾਲ ਵਾਪਰ ਰਹੇ ਵਰਤਾਰੇ ਬਾਰੇ ਹੀ ਲਿਖਦਾ ਹੈ।ਆਪਣੇ ਆਲੇ ਦੁਆਲੇ ‘ਚ ਲੋਕਾਂ ਵੱਲੋਂ ਕੀਤੇ ਜਾ ਰਹੇ ਵਰਤਾਉ ਨੇ ਉਸ ਨੂੰ ਕੁਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਕੀਤਾ ਹੈ। ਜਿਸ ਤੋਂ ਬਾਅਦ ਉਸ ਨੇ ਰੈਪ ਲਿਖਣਾ ਸ਼ੁਰੂ ਕੀਤਾ ਅਤੇ ਖੁਦ ਦੇ ਵੀਡੀਓ ਬਨਾਉਣੇ ਸ਼ੁਰੂ ਕਰ ਦਿੱਤੇ ।
ਹਰਸ਼ ਲਿਖਾਰੀ ਦਾ ਕਹਿਣਾ ਹੈ ਕਿ ਉਸ ਦੇ ਗੁਆਂਢੀ ਕਹਿੰਦੇ ਸਨ ਕਿ ਇਸ ਨੇ ਕੁਝ ਨਹੀਂ ਕਰਨਾ ਇਸ ਨੇ ਸਿਰਫ਼ ਆਟੋ ਹੀ ਚਲਾਉਣਾ ਹੈ । ਇਹ ਗੱਲਾਂ ਉਸ ਦਾ ਸੀਨਾ ਛਲਣੀ ਕਰ ਦਿੰਦੀਆਂ ਸਨ । ਉਸ ਦਾ ਕਹਿਣਾ ਹੈ ਕਿ ਮੈਨੂੰ ਨਫਰਤ ਕਰਨ ਵਾਲਿਆਂ ਨੇ ਹੀ ਮੈਨੂੰ ਉਚਾਈ ‘ਤੇ ਪਹੁੰਚਾਇਆ ਹੈ।ਹਰਸ਼ ਦਾ ਕਹਿਣਾ ਹੈ ਕਿ ਮੈਂ ਹੇਟਰਸ ਦੀ ਕਦੇ ਪਰਵਾਹ ਨਹੀਂ ਕੀਤੀ ।ਮੈਂ ਸਿਰਫ਼ ਆਪਣੇ ਫੈਨਸ ਨੂੰ ਹੀ ਵੇਖਦਾ ਹਾਂ ।ਹਰਸ਼ ਹਾਲੇ ਪਲਸ ਵਨ ‘ਚ ਪੜ੍ਹਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਦਾ ਵੀ ਉਹ ਸ਼ੁਕਰੀਆ ਅਦਾ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਮੈਂ ਪੱਗ ਨੂੰ ਦੁਨੀਆ ਭਰ ‘ਚ ਪ੍ਰਮੋਟ ਕਰਨਾ ਚਾਹੁੰਦਾ ਹਾਂ।
-