‘ਅਨੁਪਮਾ’ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ, ਹਸਪਤਾਲ ਤੋਂ ਪਰਤਦੇ ਹੋਈ ਮੌਤ

Written by  Shaminder   |  February 20th 2024 11:09 AM  |  Updated: February 20th 2024 11:09 AM

‘ਅਨੁਪਮਾ’ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦਿਹਾਂਤ, ਹਸਪਤਾਲ ਤੋਂ ਪਰਤਦੇ ਹੋਈ ਮੌਤ

ਟੀਵੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ‘ਅਨੁਪਮਾ’ ਫੇਮ ਅਦਾਕਾਰ ਰਿਤੂਰਾਜ ਸਿੰਘ (Rituraj Singh )ਦਾ ਦਿਹਾਂਤ (Death)ਹੋ ਗਿਆ ਹੈ। ਉਹ 59 ਸਾਲ ਦੇ ਸਨ । ਉਹ ਕਿਸੇ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਹਸਪਤਾਲ ‘ਚ ਭਰਤੀ ਸਨ । ਉਹ ਹਸਪਤਾਲ ਤੋਂ ਵਾਪਸ ਆ ਰਹੇ ਸਨ ਕਿ ਰਸਤੇ ‘ਚ ਹੀ ਉਨ੍ਹਾਂ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਹੋਈ ਤੇ ਉਨ੍ਹਾਂ ਨੇ ਦਮ ਤੋੜ ਦਿੱਤਾ ।ਮੌਤ ਦਾ ਕਾਰਨ ਕਾਰਡਿਕ ਅਰੈਸਟ ਦੱਸਿਆ ਜਾ ਰਿਹਾ ਹੈ। 

Rituraj death.jpg

ਹੋਰ ਪੜ੍ਹੋ : ਦਿਵਿਆ ਅਗਰਵਾਲ ਅਤੇ ਅਪੂਰਵਾ ਦੀ ਮਹਿੰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਟੀਵੀ ਜਗਤ ‘ਚ ਸੋਗ ਦੀ ਲਹਿਰ 

ਰਿਤੂਰਾਜ ਦੇ ਦਿਹਾਂਤ ਖ਼ਬਰ ਸੁਣਦਿਆਂ ਹੀ ਟੀਵੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਇੰਡਸਟਰੀ ਦੇ ਕਈ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕਈ ਸੀਰੀਅਲ ‘ਚ ਕੀਤਾ ਕੰਮ 

ਅਦਾਕਾਰ ਰਿਤੂਰਾਜ ਸਿੰਘ ਨੇ ਅਪਨੀ ਬਾਤ, ਹਿਟਲਰ ਦੀਦੀ, ਜੋਤੀ, ਸ਼ਪਥ, ਵਾਰੀਅਰ ਹਾਈ, ਆਹਟ, ਅਦਾਲਤ, ਦੀਆ ਔਰ ਬਾਤੀ ਸਣੇ ਕਈ ਸ਼ੋਅ ‘ਚ ਕੰਮ ਕੀਤਾ ਸੀ । ਆਖਰੀ ਵਾਰ ਉਹ ‘ਅਨੁਪਮਾ’ ਸੀਰੀਅਲ ‘ਚ ਦਿਖਾਈ ਦਿੱਤੇ ਸਨ।ਜਿਸ ‘ਚ ਉਹਨਾਂ ਨੇ ਰੈਸਟੋਰੈਂਟ ਦੇ ਸਖਤ ਮਿਜ਼ਾਜ਼ ਵਾਲੇ ਸ਼ਖਸ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਦਿਹਾਂਤ ਦੇ ਕਾਰਨ ਜਿੱਥੇ ਫੈਨਸ ਦੁਖੀ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਇੱਕ ਹੋਣਹਾਰ ਐਕਟਰ ਹਮੇਸ਼ਾ ਦੇ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ।ਫੈਨਸ ਉਨ੍ਹਾਂ ਦੇ ਸੀਰੀਅਲ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network