Trending:
21 ਸਾਲਾਂ ਦੀ ਅਦਾਕਾਰਾ ਅਨੁਸ਼ਕਾ ਸੇਨ ਨੇ ਮੁੰਬਈ ‘ਚ ਖਰੀਦਿਆ ਕਰੋੜਾਂ ਦਾ ਘਰ, ਵੇਖੋ ਤਸਵੀਰਾਂ
ਬਾਲਵੀਰ ਸ਼ੋਅ ਦੇ ਨਾਲ ਟੈਲੀਵਿਜ਼ਨ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਵਾਲੀ ਅਦਾਕਾਰਾ ਅਨੁਸ਼ਕਾ ਸੇਨ (Anushka Sen) ਨੇ ਮੁੰਬਈ ‘ਚ ਕਰੋੜਾਂ ਦਾ ਘਰ ਖਰੀਦਿਆ ਹੈ।ਇਸ ਆਲੀਸ਼ਾਨ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।ਇਨ੍ਹਾਂ ਤਸਵੀਰਾਂ ਦੇ ਨਾਲ ਅਨੁਸ਼ਕਾ ਨੇ ਆਪਣੇ ਘਰ ਦਾ ਟੂਰ ਕਰਵਾਇਆ ਹੈ ।ਇਸ ਦੇ ਨਾਲ ਹੀ ਅਦਾਕਾਰਾ ਆਪਣੇ ਮਾਪਿਆਂ ਦੇ ਨਾਲ ਪੋਜ਼ ਦਿੰਦੀ ਵੀ ਨਜ਼ਰ ਆਈ ।
/ptc-punjabi/media/media_files/MstO8ElE0X3SwEKbXrfa.jpg)
ਹੋਰ ਪੜ੍ਹੋ : ਹਲਦੀ ਹੈ ਕਈ ਬੀਮਾਰੀਆਂ ਦਾ ਇਲਾਜ, ਇਮਊਨਿਟੀ ਦੇ ਨਾਲ-ਨਾਲ ਦਰਦ ‘ਚ ਦਿਵਾਉਂਦੀ ਹੈ ਰਾਹਤ
ਅਨੁਸ਼ਕਾ ਨੂੰ ਇਸ ਆਲੀਸ਼ਾਨ ਘਰ ਦੇ ਲਈ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।ਇਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ ।ਅਨੁਸ਼ਕਾ ਨੇ ਆਪਣੇ ਘਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ਸਾਡਾ ਨਵਾਂ ਘਰ…ਸੇਨ ਫੈਮਿਲੀ, ਇੱਕ ਹੋਰ ਸੁਫ਼ਨਾ ਪੂਰਾ ਹੋ ਗਿਆ’। ਅਨੁਸ਼ਕਾ ਨੂੰ ਇਸ ਉਪਲਬਧੀ ਦੇ ਲਈ ਵਧਾਈਆਂ ਮਿਲ ਰਹੀਆਂ ਹਨ । ਕਿਉਂਕਿ ਉਸਨੇ ਇੱਕੀ ਸਾਲਾਂ ਦੀ ਉਮਰ ‘ਚ ਆਪਣਾ ਵੱਡਾ ਸੁਫ਼ਨਾ ਪੂਰਾ ਕਰ ਲਿਆ ਹੈ।
/ptc-punjabi/media/media_files/eSja8g35jDXmaVA0zqDa.jpg)
ਕਿਉਂਕਿ ਕਈਆਂ ਨੂੰ ਇਹ ਸੁਫ਼ਨਾ ਪੂਰਾ ਕਰਨਾ ਦੇ ਲਈ ਸਾਰੀ ਉਮਰ ਵੀ ਲੱਗ ਜਾਂਦੀ ਹੈ ।ਪਰ ਅਦਾਕਾਰਾ ਨੇ ਆਪਣੇ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।ਤਸਵੀਰਾਂ ‘ਚ ਅਨੁਸ਼ਕਾ ਮਲਟੀਕਲਰ ਡ੍ਰੈੱਸ ‘ਚ ਦਿਖਾਈ ਦੇ ਰਹੀ ਹੈ ਅਤੇ ਅੱਖਾਂ ‘ਤੇ ਚਸ਼ਮਾ ਲਗਾਇਆ ਹੋਇਆ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ।
ਘਰ ਦੀਆਂ ਚਾਬੀਆਂ ਫੜ੍ਹ ਕੇ ਦਿੱਤੇ ਪੋਜ਼
ਅਦਾਕਾਰਾ ਨੇ ਘਰ ਦੀਆਂ ਚਾਬੀਆਂ ਫੜ੍ਹ ਕੇ ਪੋਜ਼ ਦਿੱਤੇ ਹਨ ਅਤੇ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਨਵੇਂ ਘਰ ਦੀ ਖੁਸ਼ੀ ਉਸ ਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਹੀ ਹੈ।
ਅਨੁਸ਼ਕਾ ਦਾ ਵਰਕ ਫ੍ਰੰਟ
ਅਨੁਸ਼ਕਾ ਸੇਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆਈ ਸੀ । ਇਸ ਸ਼ੋਅ ‘ਚ ਅਨੁਸ਼ਕਾ ਦੀ ਖੂਬ ਤਾਰੀਫ ਹੋਈ ਸੀ। ਇਸ ਰਿਆਲਟੀ ਸ਼ੋਅ ਨੂੰ ਲੈ ਕੇ ਅਨੁਸ਼ਕਾ ਨੇ ਕਿਹਾ ਸੀ ਕਿ ‘ਮੈਂ ਹਮੇਸ਼ਾ ਮੌਕਿਆਂ ਨੂੰ ਵੇਖਦੀ ਹਾਂ।ਟੀਵੀ ਸ਼ੋਅਸ ਮੈਂ ਲੰਮੇ ਸਮੇਂ ਤੋਂ ਕਰ ਰਹੀ ਹਾਂ, ਪਰ ਹੁਣ ਮੈਂ ਵੈੱਬ ਸੀਰੀਜ਼ ‘ਤੇ ਫੋਕਸ ਕਰ ਰਹੀ ਹਾਂ’ । ਇਸ ਦਾ ਮਤਲਬ ਹੈ ਕਿ ਅਦਾਕਾਰਾ ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਏਗੀ।
-